ਨਵੀਂ ਦਿੱਲੀ— ਇੰਗਲਿਸ਼ ਫੁੱਟਬਾਲ ਕਲੱਬ ਲਿਵਰਪੂਲ ਆਪਣੇ ਅਮਰੀਕੀ ਦੌਰੇ 'ਤੇ ਸਪੋਰਟਿੰਗ ਸੀਪੀ ਖ਼ਿਲਾਫ਼ ਜਿੱਤ ਹਾਸਲ ਨਹੀਂ ਕਰ ਸਕਿਆ ਤੇ ਟੀਮ ਨੂੰ 2-2 ਨਾਲ ਮੁਕਾਬਲਾ ਡਰਾਅ ਖੇਡਣਾ ਪਿਆ। ਲਿਵਰਪੂਲ ਦੀ ਟੀਮ ਇਸ ਦੌਰੇ 'ਤੇ ਤਿੰਨ ਮੈਚਾਂ 'ਚ ਇਕ ਵੀ ਜਿੱਤ ਹਾਸਲ ਨਹੀਂ ਕਰ ਸਕੀ ਹੈ ਤੇ ਪੁਰਤਗਾਲ ਦੇਕਲੱਬ ਖ਼ਿਲਾਫ਼ ਜਿੱਤ ਹਾਸਲ ਕਰਨ ਲਈ ਸੰਘਰਸ਼ ਕਰਦੀ ਨਜ਼ਰ ਆਈ। ਸਪੋਰਟਿੰਗ ਸੀ.ਪੀ ਦੇ ਬ੍ਰਨੋ ਫਰਨਾਡੀਜ਼ ਨੇ ਮੈਚ ਦੇ ਚੌਥੇ ਮਿੰਟ 'ਚ ਗੋਲ ਕਰ ਕੇ ਟੀਮ ਦਾ ਖਾਤਾ ਖੋਲ੍ਹਿਆ ਸੀ। ਹਾਲਾਂਕਿ ਲਿਵਰਪੂਲ ਦੇ ਡੀਵਾਕ ਓਰਿਜੀ ਨੇ 16 ਮਿੰਟ ਤੋਂ ਬਾਅਦ ਹੀ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਪਹਿਲਾ ਹਾਫ ਖ਼ਤਮ ਹੋਣ ਤੋਂ ਸਿਰਫ ਇਕ ਮਿੰਟ ਬਚਿਆ ਸੀ ਤੇ ਅਜਿਹੇ 'ਚ ਜਾਰਜੀਨਿਓ ਖ਼ਤਮ ਹੋਣ 'ਚ ਸਿਰਫ ਇਕ ਮਿੰਟ ਬਚਿਆ ਸੀ ਤੇ ਅਜਿਹੇ 'ਚ ਜਾਰਜੀਨਿਓ ਵਾਇਨਾਲਡਮ ਨੇ ਸਪੋਰਟਿੰਗ ਦੇ ਡਿਫੈਂਸ ਨੂੰ ਤੋੜ ਕੇ ਆਪਣੀ ਟੀਮ ਲਿਵਰਪੂਲ ਨੂੰ ਮੈਚ 'ਚ 2-1 ਨਾਲ ਅੱਗੇ ਕਰ ਦਿੱਤਾ । ਦੂਜੇ ਹਾਫ਼ 'ਚ ਹੀ ਸਪੋਰਟਿੰਗ ਸੀ.ਪੀ. ਦੇ ਮਾਰਕਸ ਵੈਂਡਲ ਵੇਲੇ ਡਿਸਿਲਵਾ ਨੂੰ ਸਕੋਰ 2-2 ਨਾਲ ਬਰਾਬਰ ਕਰਨ 'ਚ ਜ਼ਿਆਦਾ ਸਮਾਂ ਨਹੀਂ ਲੱਗਾ ਤੇ ਉਨ੍ਹਾਂ ਨੇ 53ਵੇਂ ਮਿੰਟ 'ਚ ਗੋਲ ਦਾਗ ਦਿੱਤਾ। ਹਾਲਾਂਕਿ ਮੈਚ 'ਚ ਲਿਵਰਪੂਲ ਦੇ ਮੈਨੇਜਰ ਜੁਰਗੇਨ ਕਲੋਪ ਨੇ ਆਪਣੇ ਮਹੱਤਵਪੂਰਨ ਖਿਡਾਰੀਆਂ ਫਾਰਵਰਡ ਰੋਬਰਟੋ ਫਿਰਮਿਨੋ, ਮੁਹੰਮਦ ਸਲਾਹਤੇ ਸਾਦਿਓ ਨੂੰ ਇਸ ਮੈਚ 'ਚ ਆਰਾਮ ਦਿੱਤਾ ਸੀ। ਇਹ ਤਿੰਨੇ ਖਿਡਾਰੀ ਕੋਪਾ ਅਮਰੀਕਾ ਤੇ ਅਫਰੀਕਾ ਕੱਪ ਆਫ ਨੈਸ਼ਨ 'ਚ ਖੇਡੇ ਸਨ। 17 ਸਾਲ ਦੇ ਸੇਪ ਵੇਨ ਡੇਨ ਵਰਗ ਨੇ ਲਿਵਰਪੂਲ ਲਈ ਆਪਣਾ ਪਹਿਲਾ ਮੈਚ ਖੇਡਿਆ।

GT20 Canada 19: ਨਹੀਂ ਚੱਲਿਆ ਯੁਵੀ ਦਾ ਬੱਲਾ, ਵੈਂਕੂਵਰ ਨੇ ਟੋਰੰਟੋ ਨੂੰ 8 ਵਿਕਟਾਂ ਨਾਲ ਹਰਾਇਆ
NEXT STORY