ਪਟਿਆਲਾ– ਭਾਰਤ ਦੇ ਲੌਂਗ ਜੰਪ ਦੇ ਖਿਡਾਰੀ ਮੁਰਲੀ ਸ਼੍ਰੀਸ਼ੰਕਰ ਨੇ ਪਟਿਆਲਾ ਵਿਚ ਫੈੱਡਰੇਸ਼ਨ ਕੱਪ ਸੀਨੀਅਰ ਰਾਸ਼ਟਰੀ ਐਥਲੈਟਿਕਸ ਚੈਂਪੀਅਨਸ਼ਿਪ ਵਿਚ 8.26 ਮੀਟਰ ਦੇ ਰਾਸ਼ਟਰੀ ਰਿਕਾਰਡ ਦੇ ਨਾਲ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਲੌਂਗ ਜੰਪ ਵਿਚ ਓਲੰਪਿਕ ਕੁਆਲੀਫਿਕੇਸ਼ਨ ਦਾ ਪੱਧਰ 8.22 ਮੀਟਰ ਹੈ। ਕੇਰਲ ਦੇ 21 ਸਾਲਾ ਖਿਡਾਰੀ ਨੇ 5ਵੀਂ ਕੋਸ਼ਿਸ਼ ਦੇ ਨਾਲ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ, ਜਿਹੜਾ ਉਸ ਨੇ 2018 ਵਿਚ 8.20 ਮੀਟਰ ਦੀ ਛਲਾਂਗ ਦੇ ਨਾਲ ਕਾਇਮ ਕੀਤਾ ਸੀ।
ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਸ਼੍ਰੀਸ਼ੰਕਰ ਨੇ ਪਹਿਲੀਆਂ 4 ਕੋਸ਼ਿਸ਼ਾਂ ਵਿਚ ਕ੍ਰਮਵਾਰ 8.02 ਮੀਟਰ, 8.04 ਮੀਟਰ, 8.07 ਮੀਟਰ ਤੇ 8.09 ਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ 5ਵੀਂ ਕੋਸ਼ਿਸ਼ ਵਿਚ 8.26 ਮੀਟਰ ਦੀ ਛਲਾਂਗ ਲਾਈ। ਇਸ ਤੋਂ ਬਾਅਦ ਉਸ ਦੀ ਆਖਰੀ ਕੋਸ਼ਿਸ਼ ਅਸਫਲ ਹੋ ਗਈ। ਕੇਰਲ ਦੇ ਇਕ ਹੋਰ ਖਿਡਾਰੀ ਮੁਹੰਮਦ ਅਨੀਸ ਯਾਹਿਆ (8 ਮੀਟਰ) ਨੇ ਇਸ ਵਿਚ ਚਾਂਦੀ ਤਮਗਾ ਜਦਕਿ ਕਰਨਾਟਕ ਦੇ ਐੱਸ. ਲੋਕੇਸ਼ (7.60 ਮੀਟਰ) ਨੇ ਕਾਂਸੀ ਤਮਗਾ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- ਪ੍ਰਸਿੱਧ ਕ੍ਰਿਸ਼ਣਾ ਤੇ ਕਰੁਣਾਲ ਪੰਡਯਾ ਨੂੰ ਮਿਲੇਗਾ ਵਨ ਡੇ ਟੀਮ ’ਚ ਮੌਕਾ!
ਐਥਲੈਟਿਕਸ ਵਿਚ ਇਸ ਤੋਂ ਪਹਿਲਾਂ ਭਾਰਤ ਲਈ ਪੈਦਲ ਚਾਲ ਵਿਚ 5 ਪੁਰਸ਼ਾਂ ਦੀ 20 ਕਿਲੋਮੀਟਰ ਪ੍ਰਤੀਯੋਗਿਤਾ ਵਿਚ ਕੇ. ਟੀ. ਇਰਫਾਨ, ਸੰਦੀਪ ਕੁਮਾਰ ਤੇ ਰਾਹੁਲ ਰੋਹਿਲਾ ਅਤੇ ਮਹਿਲਾਵਾਂ ਵਿਚ 20 ਕਿਲੋਮੀਟਰ ਪ੍ਰਤੀਯੋਗਿਤਾ ਵਿਚ ਭਾਵਨਾ ਜਾਟ ਤੇ ਪ੍ਰਿਯੰਕਾ ਗੋਸਵਾਮੀ, ਜੈਵਲਿਨ ਥ੍ਰੋਅ ਵਿਚ 2 (ਨੀਰਜ ਚੋਪੜਾ ਤੇ ਸ਼ਿਵਪਾਲ ਸਿੰਘ) ਤੋਂ ਇਲਾਵਾ ਅਵਿਨਾਸ਼ ਸਾਬਲੇ (ਪੁਰਸ਼ 3000 ਮੀਟਰ ਅੜਿੱਕਾ ਦੌੜ) ਤੇ 4 ਗੁਣਾ 400 ਮਿਕਸਡ ਰਿਲੇਅ ਟੀਮ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ।
ਇਹ ਖ਼ਬਰ ਪੜ੍ਹੋ- ਰੋਡ ਸੇਫਟੀ ਵਰਲਡ ਕ੍ਰਿਕਟ ਸੀਰੀਜ਼ : ਬਿਨਾਂ ਮਾਸਕ ਨਹੀਂ ਮਿਲੇਗੀ ਐਂਟਰੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਡ ਸੇਫਟੀ ਵਰਲਡ ਕ੍ਰਿਕਟ ਸੀਰੀਜ਼ : ਬਿਨਾਂ ਮਾਸਕ ਨਹੀਂ ਮਿਲੇਗੀ ਐਂਟਰੀ
NEXT STORY