ਨਵੀਂ ਦਿੱਲੀ- ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਸੋਮਵਾਰ ਨੂੰ ਲਾਈਟ ਮਿਡਲਵੇਟ ਵਰਗ ਵਿਚ ਸਾਬਕਾ ਚੈਂਪੀਅਨ ਚੇਨ ਨਿਏਨ ਚਿਨ ਨੂੰ ਹਰਾ ਕੇ ਇਸਤਾਂਬੁਲ ਵਿਚ ਚੱਲ ਰਹੀ ਆਈ. ਬੀ. ਏ. ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਰਾਊਂਡ ਆਫ 16 ਵਿਚ ਜਗ੍ਹਾ ਬਣਾਈ। ਪਿਛਲੇ ਸਾਲ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਪ੍ਰਤੀਯੋਗੀ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਲਵਲੀਨਾ (70 ਕ੍ਰਿ. ਗ੍ਰਾ.) ਨੇ ਚੀਨੀ ਤਾਈਏ ਦੀ ਮੁੱਕੇਬਾਜ਼ ਨੂੰ 3-2 ਨਾਲ ਹਰਾਇਆ। ਨਿਏਨ ਚਿਨ ਨੇ 2018 ਵਿਚ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਲਵਲੀਨਾ ਨੂੰ ਹਰਾਇਆ ਸੀ।
ਇਹ ਖ਼ਬਰ ਪੜ੍ਹੋ- 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਹਾਕੀ 'ਚ ਜਸਵਿੰਦਰ ਸਿੰਘ ਕਰੇਗਾ ਪੰਜਾਬ ਟੀਮ ਦੀ ਕਪਤਾਨੀ
ਲਵਲੀਨਾ ਦੀ ਨਿਏਨ ਚੇਨ ਦੇ ਵਿਰੁੱਧ ਇਹ ਦੂਜੀ ਜਿੱਤ ਹੈ। ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਦੇ ਦੌਰਾਨ ਲਵਲੀਨਾ ਨੇ ਕੁਆਰਟਰ ਫਾਈਨਲ ਵਿਚ ਨਿਏਨ ਚੇਨ ਨੂੰ ਹਰਾਇਆ ਸੀ। ਇਸ ਮੁਕਾਬਲੇ ਵਿਚ 2018 ਅਤੇ 2019 ਵਿਚ 2 ਕਾਂਸੀ ਤਮਗੇ ਜਿੱਤਣ ਵਾਲੀ ਅਸਮ ਦੀ 24 ਸਾਲ ਦੀ ਮੁੱਕੇਬਾਜ਼ ਲਵਲੀਨਾ ਅਗਲੇ ਦੌਰ ਵਿਚ ਇੰਗਲੈਂਡ ਦੀ ਤਿੰਨ ਵਾਰ ਦੀ ਰਾਸ਼ਟਰੀ ਚੈਂਪੀਅਨ ਸਿੰਡੀ ਨਗਾਮਬਾ ਨਾਲ ਭਿੜੇਗੀ।
ਇਹ ਖ਼ਬਰ ਪੜ੍ਹੋ- ਕਾਊਂਟੀ ਚੈਂਪੀਅਨਸ਼ਿਪ : ਚੱਲਦੇ ਮੈਚ 'ਚ ਸਕੂਟਰ ਲੈ ਕੇ ਪਿੱਚ 'ਤੇ ਆਇਆ ਨੌਜਵਾਨ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
IPL 2022 : ਗੁਜਰਾਤ ਨੇ ਲਖਨਊ ਨੂੰ 62 ਦੌੜਾਂ ਨਾਲ ਹਰਾਇਆ
NEXT STORY