ਦੁਬਈ- ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਆਈ. ਪੀ. ਐੱਲ. 2020 'ਚ ਚੇਨਈ ਸੁਪਰ ਕਿੰਗਜ਼ ਵਲੋਂ ਖੇਡ ਰਹੇ ਹਨ ਪਰ ਉਹ ਸੀ. ਐੱਸ. ਕੇ. ਤੋਂ ਖੁਸ਼ ਨਹੀਂ ਹਨ। ਤਿੰਨ ਬਾਰ ਦੀ ਚੈਂਪੀਅਨ ਰਹੀ ਸੀ. ਐੱਸ. ਕੇ. ਦੇ ਨਾਲ ਇਨਗਿਡੀ ਸਾਲ 2018 'ਚ ਜੁੜਿਆ ਸੀ। ਸਾਲ 2019 'ਚ ਉਹ ਪੂਰਾ ਸੀਜ਼ਨ ਖੇਡ ਨਹੀਂ ਸਕੇ ਸਨ ਕਿਉਂਕਿ ਉਹ ਸਾਈਡ ਤਣਾਅ ਨਾਲ ਪੀੜਤ ਸੀ। ਇਸ ਸੀਜ਼ਨ 'ਚ ਇਨਗਿਡੀ ਨੂੰ 2 ਬਾਰ ਪਲੇਇੰਗ ਇਲੈਵਨ 'ਚ ਮੌਕਾ ਮਿਲਿਆ ਸੀ ਅਤੇ ਹੁਣ ਉਹ ਫ੍ਰੈਂਚਾਇਜ਼ੀ ਤੋਂ ਬਹੁਤ ਨਿਰਾਸ਼ ਹਨ।
ਸ਼ੁੱਕਰਵਾਰ ਨੂੰ ਲੂੰਗੀ ਇਨਗਿਡੀ ਨੇ ਟਵਿੱਟਰ 'ਤੇ ਇਸ ਬਾਰੇ 'ਚ ਲਿਖਿਆ- ਬਹੁਤ ਸਾਰੀਆਂ ਬੁਰੀਆਂ ਚੀਜ਼ਾਂ ਹਨ ਜੋ ਉਹ ਮੇਰੇ ਤੋਂ ਚਾਹੁੰਦੇ ਹਨ। ਇਨਗਿਡੀ ਦੀ ਇਸ ਪੋਸਟ ਦੇ ਬਾਅਦ ਲੋਕਾਂ ਨੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ, ਜਿਸ 'ਚ ਲੋਕਾਂ ਨੇ ਇਨਗਿਡੀ ਦਾ ਪੱਖ ਲੈਂਦੇ ਹੋਏ ਕਿਹਾ ਕਿ ਤੁਸੀਂ ਇਕ ਵਧੀਆ ਟੀਮ ਦੇ ਕਾਬਲ ਹੋ।
ਆਈ. ਪੀ. ਐੱਲ. ਦੀ ਸਭ ਤੋਂ ਸਫਲ ਟੀਮਾਂ 'ਚੋਂ ਇਕ ਚੇਨਈ ਦੇ ਲਈ ਆਈ. ਪੀ. ਐੱਲ. 2020 ਕੁਝ ਖਾਸ ਨਹੀਂ ਰਿਹਾ ਹੈ। ਚੇਨਈ ਨੇ 6 ਮੈਚਾਂ 'ਚੋਂ 2 ਮੈਚ ਹੀ ਜਿੱਤੇ ਹਨ ਅਤੇ ਪੁਆਇੰਟ ਟੇਬਲ 'ਚ 6ਵੇਂ ਸਥਾਨ 'ਤੇ ਹੈ ਅਤੇ ਜੇਕਰ ਉਸ ਨੂੰ ਪਲੇਆਫ ਦੇ ਲਈ ਕੁਆਲੀਫਾਈ ਕਰਨਾ ਹੈ ਤਾਂ 8 'ਚੋਂ 6 ਮੈਚ ਜਿੱਤਣੇ ਜ਼ਰੂਰੀ ਹਨ। ਉਸਦਾ ਅਗਲਾ ਮੈਚ 10 ਅਕਤੂਬਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਦੁਬਈ 'ਚ ਹੋਵੇਗਾ।
ਨਾਰਵੇ ਕਲਾਸੀਕਲ ਸ਼ਤਰੰਜ : ਕਰੂਆਨਾ 'ਤੇ ਜਿੱਤ ਨਾਲ ਕਾਰਲਸਨ ਪਹੁੰਚਿਆ ਚੋਟੀ 'ਤੇ
NEXT STORY