ਨਾਰਵੇ (ਨਿਕਲੇਸ਼ ਜੈਨ) – ਆਨਲਾਈਨ ਸ਼ਤਰੰਜ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਅਰਥਾਤ 2.25 ਕਰੋੜ ਰੁਪਏ ਲਈ ਜੰਗ ਸ਼ੁਰੂ ਹੋ ਗਈ ਹੈ ਤੇ ਪਹਿਲੇ ਦਿਨ ਬੈਸਟ ਆਫ ਫਾਈਵ ਸੈਮੀਫਾਈਨਲ ਦੇ ਰਾਊਂਡ-1 ਦੇ ਮੁਕਾਬਲੇ ਖੇਡੇ ਗਏ।
ਸਭ ਤੋਂ ਵੱਡੀ ਖਬਰ ਇਹ ਰਹੀ ਕਿ ਵਿਸ਼ਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ ਟਾਈਬ੍ਰੇਕ ਵਿਚ ਚੀਨ ਦੇ ਡਿੰਗ ਲੀਰੇਨ ਹੱਥੋਂ ਹਾਰ ਗਿਆ। ਦੋਵਾਂ ਵਿਚਾਲੇ ਜ਼ਬਰਦਸਤ ਸੰਘਰਸ਼ ਦੇਖਣਾ ਨੂੰ ਮਿਲਿਆ। ਸਭ ਤੋਂ ਪਹਿਲਾਂ ਚਾਰ ਰੈਪਿਡ ਮੁਕਾਬਲੇ ਹੋਏ, ਜਿਸ ਵਿਚ ਪਹਿਲੇ ਹੀ ਮੁਕਾਬਲੇ ਵਿਚ ਡਿੰਗ ਨੇ ਕਾਰਲਸਨ ਨੂੰ ਹਰਾਉਂਦੇ ਹੋਏ 1-0 ਦੀ ਬੜ੍ਹਤ ਹਾਸਲ ਕਰ ਲਈ ਪਰ ਦੂਜੇ ਹੀ ਮੁਕਾਬਲੇ ਵਿਚ ਮੈਗਨਸ ਕਾਰਲਸਨ ਨੇ ਜ਼ੋਰਦਾਰ ਵਾਪਸੀ ਕਰਦੇ ਹੋਏ ਸਕੋਰ 1-1 ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਮੁਕਾਬਲੇ ਡਰਾਅ ਰਹੇ ਤੇ ਸਕੋਰ 2-2 ਹੋ ਗਿਆ। ਟਾਈਬ੍ਰੇਕ ਵਿਚ ਇਸ ਤੋਂ ਬਾਅਦ 5-5 ਮਿੰਟ ਦੇ ਦੋ ਬਲਿਟਜ਼ ਮੁਕਾਬਲੇ ਹੋਏ ਤੇ ਇਸ ਵਿਚ ਵੀ ਦੋਵਾਂ ਖਿਡਾਰੀਆਂ ਨੇ ਇਕ-ਇਕ ਜਿੱਤ ਦਰਜ ਕਰਕੇ ਸਕੋਰ 3-3 ਕਰ ਦਿੱਤਾ।
ਇਸ ਤੋਂ ਬਾਅਦ 5-5 ਮਿੰਟ ਦੇ 2 ਬਲਿਟਜ਼ ਮੁਕਾਬਲੇ ਹੋਏ ਤੇ ਇਸ ਵਿਚ ਵੀ ਦੋਵਾਂ ਖਿਡਾਰੀਆਂ ਨੇ ਇਕ-ਇਕ ਜਿੱਤ ਦਰਜ ਕਰਕੇ ਸਕੋਰ 3-3 ਬਰਕਰਾਰ ਰੱਖਿਆ। ਇਸ ਤੋਂ ਬਾਅਦ ਅਰਮਾਗੋਦੇਨ ਦਾ ਰੋਮਾਂਚਕ ਟਾਈਬ੍ਰੇਕ ਹੋਇਆ, ਜਿੱਥੇ ਕਾਲੇ ਮੋਹਰਿਆਂ ਨਾਲ ਖੇਡ ਰਹੇ ਡਿੰਗ ਨੂੰ 4 ਮਿੰਟ ਤੇ ਸਫੇਦ ਮੋਹਰਿਆਂ ਨਾਲ ਖੇਡ ਰਹੇ ਕਾਰਲਸਨ ਨੂੰ 5 ਮਿੰਟ ਦਿੱਤੇ ਗਏ ਤੇ ਇਸ ਵਿਚ ਜਿੱਤ ਲਈ ਕਾਲੇ ਮੋਹਰਿਆਂ ਵਾਲੇ ਦਾ ਡਰਾਅ ਵੀ ਕਾਫੀ ਹੁੰਦਾ ਹੈ ਤੇ ਹੋਇਆ ਵੀ ਇਸੇ ਤਰ੍ਹਾਂ ਹੀ। ਕਾਰਲਸਨ ਡਿੰਗ ਦੇ ਡਿਫੈਂਸ ਵਿਚ ਸੰਨ੍ਹ ਨਹੀਂ ਲਾ ਸਕਿਆ ਤੇ ਟਾਈਬ੍ਰੇਕ ਵਿਚ ਜਿੱਤ ਦੇ ਨਾਲ ਡਿੰਗ ਨੇ 1-0 ਦੀ ਬੜ੍ਹਤ ਹਾਸਲ ਕਰ ਲਈ ਤੇ ਹੁਣ ਦੇਖਣਾ ਹੋਵੇਗਾ ਕਿ ਹਾਰ ਬਰਦਾਸ਼ਤ ਨਾ ਕਰਨ ਦਾ ਆਦੀ ਕਾਰਲਸਨ ਕੱਲ ਕਿਵੇਂ ਵਾਪਸੀ ਕਰਦਾ ਹੈ। ਉਥੇ ਹੀ ਦੂਜੇ ਬੋਰਡ 'ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਰੂਸ ਦੇ ਡੇਨੀਅਲ ਡੁਬੋਵ ਨੂੰ ਬਲਿਟਜ਼ ਦੇ ਟਾਈਬ੍ਰੇਕ ਦੇ ਦਮ 'ਤੇ 3.5-2.5 ਨਾਲ ਜਿੱਤ ਦਰਜ ਕਰਕੇ 1-0 ਦੀ ਬੜ੍ਹਤ ਬਣਾ ਲਈ।
ਯੂ.ਏ.ਈ. 'ਚ IPL ਲਈ ਸਰਕਾਰ ਤੋਂ ਮਿਲੀ ਲਿਖਤੀ ਮਨਜ਼ੂਰੀ
NEXT STORY