ਸਪੋਰਟਸ ਡੈਸਕ : ਲੋਕਾਂ ਦੀਆਂ ਨਜ਼ਰਾਂ ਵਿਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਕ ਵੱਖ ਹੀ ਅਕਸ ਹੈ ਅਤੇ ਕਈ ਵਾਰ ਪ੍ਰਸ਼ੰਸਕਾਂ ਨੂੰ ਕ੍ਰਿਕਟ ਗ੍ਰਾਊਂਡ ਵਿਚ ਆ ਕੇ ਉਸ ਦੇ ਪੈਰ ਛੂਹੰਦੇ ਦੇਖਿਆ ਗਿਆ ਹੈ। ਹੈਮਿਲਟਨ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਟੀ-20 ਮੈਚ ਵਿਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ, ਜਦੋਂ ਮਾਹੀ ਦੇ ਪੈਰ ਛੂਹਣ ਲਈ ਇਕ ਪ੍ਰਸ਼ੰਸਕ ਮੈਚ ਦੌਰਾਨ ਕ੍ਰਿਕਟ ਮੈਦਾਨ 'ਤੇ ਆ ਗਿਆ। ਹਾਲਾਂਕਿ ਇਸ ਦੌਰਾਨ ਇਕ ਅਜਿਹੀ ਘਟਨਾ ਵੀ ਹੋਈ ਜਿਸ ਨੂੰ ਤੁਸੀਂ ਸ਼ਾਇਦ ਹੀ ਨਜ਼ਰ-ਅੰਦਾਜ਼ ਕਰ ਸਕੋ।

ਦਰਅਸਲ ਧੋਨੀ ਦਾ ਇਕ ਫੈਨ ਸਿਕਿਓਰਿਟੀ ਗਾਰਡ ਨੂੰ ਭੁਲੇਖਾ ਦੇ ਕੇ ਚਲਦੇ ਮੈਚ ਵਿਚ ਗ੍ਰਾਊਂਡ 'ਚ ਪਹੁੰਚ ਗਿਆ ਅਤੇ ਧੋਨੀ ਵਲ ਭੱਜਿਆ। ਉਸ ਵਿਅਕਤੀ ਦੇ ਹੱਥ ਵਿਚ ਭਾਰਤ ਦਾ ਝੰਡਾ ਸੀ। ਇਸ ਤੋਂ ਪਹਿਲਾਂ ਉਹ ਧੋਨੀ ਦੇ ਪੈਰ ਛੂਹਣ ਲਈ ਜ਼ਮੀਨ 'ਤੇ ਬੈਠਦਾ ਕਿ ਧੋਨੀ ਨੇ ਉਸ ਵਿਅਕਤੀ ਦੇ ਹੱਥੋਂ ਝੰਡਾ ਖੋਹ ਲਿਆ। ਇਸ ਤੋਂ ਬਾਅਦ ਉਸ ਨੇ ਧੋਨੀ ਦੇ ਪੈਰ ਛੂਹੇ ਅਤੇ ਵਾਪਸ ਦਰਸ਼ਕ ਗੈਲਰੀ ਵਲ ਭੱਜ ਗਿਆ।
ਜ਼ਿਕਰਯੋਗ ਹੈ ਕਿ ਹੈਮਿਲਟਨ 'ਚ ਖੇਡਿਆ ਗਿਆ ਇਹ ਧੋਨੀ ਦਾ ਓਵਰਆਲ 300ਵਾਂ ਟੀ-20 ਮੈਚ ਸੀ ਅਤੇ ਉਹ ਪਹਿਲੇ ਭਾਰਤੀ ਕ੍ਰਿਕਟਰ ਹਨ ਜਿਨ੍ਹਾਂ ਦੇ ਨਾਂ ਇਹ ਰਿਕਾਰਡ ਦਰਜ ਹੈ। ਸਾਲ 2017 ਵਿਚ ਧੋਨੀ ਸਿਰਫ ਉਨ੍ਹਾਂ 4 ਭਾਰਤੀ ਕ੍ਰਿਕਟਰਾਂ 'ਚ ਸ਼ਾਮਲ ਹੋਇਆ ਸੀ ਜਿਨ੍ਹਾਂ ਦੇ ਨਾਂ 300 ਵਨ ਡੇ ਕੌਮਾਂਤਰੀ ਮੈਚ ਖੇਡਣ ਦਾ ਰਿਕਾਰਡ ਦਰਜ ਹੈ। ਹਾਲਾਂਕਿ ਇਸ ਮੈਚ ਵਿਚ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਹੈਮਿਲਟਨ ਟੀ-20 'ਚ ਪੰਤ ਦਾ ਧਮਾਕਾ, ਪਹਿਲੀਆਂ ਹੀ 3 ਗੇਂਦਾਂ 'ਤੇ ਠੋਕੀਆਂ 16 ਦੌੜਾਂ
NEXT STORY