ਨਵੀਂ ਦਿੱਲੀ— ਹੈਮਿਲਟਨ 'ਚ ਖੇਡੇ ਗਏ ਤੀਜੇ ਅਤੇ ਫੈਸਲਾਕੁੰਨ ਟੀ-20 'ਚ ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਨੇ ਨਿਊਜ਼ੀਲੈਂਡ ਤੋਂ ਮਿਲੇ 213 ਦੌੜਾਂ ਦੇ ਟੀਚੇ ਦੇ ਜਵਾਬ 'ਚ ਕ੍ਰੀਜ਼ 'ਤੇ ਆਉਂਦੇ ਹੀ ਪਹਿਲੀਆਂ ਹੀ ਤਿੰਨ ਗੇਂਦਾਂ 'ਤੇ 16 ਦੌੜਾਂ ਬਣਾ ਲਈਆਂ। ਪੰਤ ਨੇ ਪਹਿਲੀ ਹੀ ਗੇਂਦ 'ਤੇ ਚੌਕਾ, ਦੂਜੀ 'ਤੇ ਛੱਕਾ ਅਤੇ ਤੀਜੀ 'ਤੇ ਵੀ ਛੱਕਾ ਲਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਹਿਲੀਆਂ ਤਿੰਨ ਗੇਂਦਾਂ 'ਤੇ ਉਨ੍ਹਾਂ ਦੀ ਸਟ੍ਰਾਈਕ ਰੇਟ 260 ਹੋ ਗਈ ਸੀ। ਪੰਤ ਇੱਥੇ ਹੀ ਨਹੀਂ ਰੁਕੇ ਤੇ ਉਨ੍ਹਾਂ ਨੇ ਇਸ ਤੋਂ ਬਾਅਦ ਵੀ ਸ਼ਾਨਦਾਰ ਸ਼ਾਰਟ ਲਗਾਉਣੇ ਜਾਰੀ ਰੱਖੇ। ਇਕ ਸਮੇਂ ਪਹਿਲੀਆਂ 6 ਗੇਂਦਾਂ 'ਚ ਹੀ ਉਨ੍ਹਾਂ ਦੇ ਨਾਂ 23 ਦੌੜਾਂ ਜੁੜ ਗਈਆਂ ਸਨ ਪਰ 13ਵੇਂ ਓਵਰ 'ਚ ਉਹ ਨਿਊਜ਼ੀਲੈਂਡ ਦੇ ਨਵੇਂ ਗੇਂਦਬਾਜ਼ ਬਲੇਅਰ ਟਿਕਨਰ ਦੀ ਗੇਂਦ ਨੂੰ ਮਾਰਨ ਦੇ ਚੱਕਰ 'ਚ ਵਿਲੀਅਮਸਨ ਨੂੰ ਕੈਚ ਦੇ ਬੈਠੇ। ਪੰਤ ਨੇ ਕੁੱਲ 12 ਗੇਂਦਾਂ 'ਚ ਇਕ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਉਨ੍ਹਾਂ ਦੀ ਸਟ੍ਰਾਈਕ ਰੇਟ 233.33 ਰਹੀ।
ਇੰਝ ਪੰਤ ਨੇ ਦਿਖਾਇਆ ਕਮਾਲ

ਓਵਰ 8.3 : ਸੈਂਟਨਰ ਦੀ ਗੇਂਦ 'ਤੇ ਵਿਜੇ ਸ਼ੰਕਰ ਗ੍ਰੈਂਡਹੋਮ ਦੇ ਹੱਥੋਂ ਕੈਚ ਦੇ ਬੈਠੇ। ਸ਼ੰਕਰ ਨੇ ਦੋ ਛੱਕਿਆਂ ਅਤੇ ਪੰਜ ਚੌਕਿਆਂ ਦੀ ਮਦਦ ਨਾਲ 28 ਗੇਂਦਾਂ 'ਚ 43 ਦੌੜਾਂ ਬਣਾਈਆਂ।
ਓਵਰ 8.4 : ਕ੍ਰੀਜ਼ 'ਤੇ ਰਿਸ਼ਭ ਪੰਤ। ਰੋਹਿਤ ਸਟ੍ਰਾਈਕ ਐਂਡ 'ਤੇ ਸਨ ਉਨ੍ਹਾਂ ਨੇ ਅਗਲੀ ਹੀ ਗੇਂਦ 'ਤੇ ਇਕ ਦੌੜ ਲਈ।
ਓਵਰ 8.5 : ਸੈਂਟਨਰ ਦੀ ਗੇਂਦ 'ਤੇ ਪੰਤ ਨੇ ਜ਼ੋਰਦਾਰ ਸਵੀਪ ਸ਼ਾਟ ਲਗਾਇਆ। ਗੇਂਦ ਬਾਊਂਡਰੀ ਲਾਈਨ ਦੇ ਬਾਹਰ ਲੱਗੀ। ਚੌਕਾ।
ਓਵਰ 8.6 : ਸੈਂਟਨਰ ਦੇ ਓਵਰ ਦੀ ਆਖਰੀ ਗੇਂਦ 'ਤੇ ਪੰਤ ਨੇ ਅੱਗੇ ਵੱਧ ਕੇ ਡੀਪ ਮਿਡਵਿਕਟ 'ਤੇ ਲੰਬਾ ਛੱਕਾ ਜੜ ਦਿੱਤਾ।
ਓਵਰ 9.1 : ਰੋਹਿਤ ਸਟ੍ਰਾਈਕ ਐਂਡ 'ਤੇ ਸਨ। ਉਨ੍ਹਾਂ ਨੇ ਇਕ ਦੌੜ ਲਈ।
ਓਵਰ 9.2 : ਪੰਤ ਖਤਰਨਾਕ ਦਿਸ ਰਹੇ ਸਨ। ਅਜਿਹੇ 'ਚ ਈਸ਼ ਸੋਢੀ ਦੀ ਗੇਂਦ ਲੈੱਗ ਸਾਈਡ ਤੋਂ ਬਾਹਰ ਚਲੀ ਗਈ। ਅੰਪਾਇਰ ਨੇ ਵਾਈਡ ਦਾ ਇਸ਼ਾਰਾ ਕੀਤਾ।
ਓਵਰ 9.3 : ਪੰਤ ਨੇ ਅਗਲੀ ਹੀ ਗੇਂਦ 'ਤੇ ਈਸ਼ ਸੋਢੀ ਨੂੰ ਇਕ ਵੱਡਾ ਸ਼ਾਟ ਮਾਰਿਆ। ਗੇਂਦ ਸਿੱਧਾ ਬਾਊਂਡਰੀ ਦੇ ਬਾਹਰ ਡਿੱਗੀ।
ਹੀਰੋ ਤੋਂ ਵਿਲੇਨ ਬਣੇ ਕਾਰਤਿਕ, ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਕੱਢੀ ਭੜਾਸ
NEXT STORY