ਕੋਲੰਬੋ— ਭਾਰਤ ਦੇ ਸਪਿਨਰ ਗੇਂਦਬਾਜ਼ ਰਵਿੰਦਰ ਜਡੇਜਾ ਨੇ ਆਈ.ਸੀ.ਸੀ. ਟੈਸਟ ਰੈਂਕਿੰਗ 'ਚ ਨੰਬਰ ਇਕ ਆਲਰਾਊਡਰ ਬਣਨ ਤੋਂ ਬਾਅਦ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਪੈਸ਼ਲ ਮੈਸਜ ਕੀਤਾ ਹੈ। ਜਡੇਜਾ ਨੇ ਟਵੀਟ ਕਰਕੇ ਆਪਣੀ ਕਾਮਯਾਬੀ ਲਈ ਮਹਿੰਦਰ ਸਿੰਘ ਧੋਨੀ ਅਤੇ ਕਪਤਾਨ ਵਿਰਾਟ ਕੋਹਲੀ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਦੇ ਬਿਨ੍ਹਾਂ ਇਹ ਸੰਭਵ ਨਹੀਂ ਹੈ। ਜਡੇਜਾ ਦੇ ਕਰੀਅਰ ਨੂੰ ਉਚਾਈਆਂ ਤਕ ਪਹੁੰਚਾਉਣ ਲਈ ਧੋਨੀ ਅਤੇ ਕੋਹਲੀ ਦਾ ਬਹੁਤ ਵੱਡਾ ਯੋਗਦਾਨ ਹੈ। ਜਡੇਜਾ ਨੇ ਟੈਸਟ 'ਚ ਨੰਬਰ ਇਕ ਗੇਂਦਬਾਜ਼ ਅਤੇ ਆਲਰਾਊਡਰ ਬਣਨ ਤੋਂ ਬਾਅਦ ਇਸ ਕਾਮਯਾਬੀ ਲਈ ਧੋਨੀ ਅਤੇ ਕੋਹਲੀ ਨੂੰ ਸਹਿਰਾ ਦਿੱਤਾ ਹੈ।
ਜਡੇਜਾ ਨੇ ਆਪਣੇ ਟਵੀਟ 'ਚ ਲਿਖਿਆ, 'ਟੈਸਟ 'ਚ ਨੰਬਰ ਇਕ ਆਲਰਾਊਡਰ ਅਤੇ ਗੇਂਦਬਾਜ਼ ਬਣਨਾ ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ ਮੇਰੇ ਫੈਂਸ ਅਤੇ ਫੈਮਲੀ ਤੋਂ ਬਿਨ੍ਹਾਂ ਸੰਭਵ ਨਹੀਂ ਸੀ।' ਕੋਹਲੀ ਨੇ ਟਵੀਟ ਕਰਦੇ ਹੋਏ ਲਿਖਿਆ, 'ਸਾਡੀ ਤਲਵਾਰ ਮਾਸਟਰ ਜਡੇਜਾ ਨੂੰ ਟੈਸਟ 'ਚ ਨੰਬਰ ਇਕ ਆਲਰਾਊਡਰ ਬਣਨ ਦੇ ਲਈ ਵਧਾਈ, ਵੈਲ ਡਨ ਜਡੂ।'
ਪ੍ਰੋ ਕਬੱਡੀ ਲੀਗ : ਬੰਗਲੌਰ ਦੇ ਬੁਲਸ ਨੇ ਬੰਗਾਲ ਵਾਰੀਅਰਸ ਨੂੰ ਹਰਾਇਆ
NEXT STORY