ਸਪੋਰਟਸ ਡੈਸਕ— ਟੀਮ ਇੰਡੀਆ ਦੇ ਮੁੱਖ ਚੋਣਕਰਤਾ ਐੱਮ. ਐੱਸ. ਕੇ. ਪ੍ਰਸਾਦ ਦਾ ਕਾਰਜਕਾਲ ਖਤਮ ਹੋ ਗਿਆ ਹੈ ਜਿਸ ਤੋਂ ਬਾਅਦ ਸਾਬਕਾ ਭਾਰਤੀ ਸਪਿਨਰ ਸੁਨੀਲ ਜੋਸ਼ੀ ਨੂੰ ਇਹ ਅਹੁਦਾ ਦਿੱਤਾ ਗਿਆ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਰਲਡ ਕੱਪ ਦੇ ਬਾਅਦ ਤੋਂ ਹੀ ਟੀਮ ’ਚੋਂ ਬਾਹਰ ਚਲ ਰਹੇ ਹਨ। ਅਜਿਹੇ ’ਚ ਧੋਨੀ ਦੇ ਭਵਿੱਖ ’ਤੇ ਬੋਲਦੇ ਹੋਏ ਪ੍ਰਸਾਦ ਦਾ ਕਹਿਣਾ ਹੈ ਕਿ ਧੋਨੀ ਨੇ ਸੰਨਿਆਸ ਦੇ ਬਾਰੇ ’ਚ ਉਨ੍ਹਾਂ ਨੂੰ ਅਤੇ ਟੀਮ ਮੈਨੇਜਮੈਂਟ ਨੂੰ ਸਭ ਦਸ ਦਿੱਤਾ ਹੈ।
ਦਰਅਸਲ, ਪ੍ਰਸਾਦ ਨੇ ਧੋਨੀ ਦੇ ਸੰਨਿਆਸ ’ਤੇ ਕਿਹਾ, ‘‘ਮੈਂ ਅਸਲ ’ਚ ਕੋਈ ਅਸਪੱਸ਼ਟਤਾ ਨਹੀਂ ਦੇਖਦਾ ਹਾਂ। ਐੱਮ. ਐੱਸ. ਧੋਨੀ ਭਵਿੱਖ ਦੇ ਬਾਰੇ ’ਚ ਸਪੱਸ਼ਟ ਹਨ ਜੋ ਉਨ੍ਹਾਂ ਨੇ ਮੈਨੂੰ ਅਤੇ ਟੀਮ ਪ੍ਰਬੰਧਨ ਨੂੰ ਦੱਸਿਆ। ਮੈਂ ਵੇਰਵੇ ਦਾ ਖੁਲਾਸਾ ਨਹੀਂ ਕਰ ਸਕਦਾ ਕਿਉਂਕਿ ਇਹ ਗੁਪਤ ਹੈ। ਇਹ ਸਭ ਤੋਂ ਚੰਗਾ ਹੈ ਕਿ ਸਾਡੇ ਵਿਚਾਲੇ ਜੋ ਵੀ ਚਰਚਾ ਅਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ ਉਹ ਉੱਥੇ ਹੀ ਬਣਿਆ ਰਹੇ। ਇਹ ਇਕ ਅਣਲਿਖਿਆ ਕੋਡ ਹੈ।’’
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਆਪਣੀ ਵਾਪਸੀ ਨੂੰ ਲੈ ਕੇ ਤਿਆਰ ਹਨ ਅਤੇ ਉਨ੍ਹਾਂ ਨੇ ਆਈ. ਪੀ. ਐੱਲ. ਦੀ ਟੀਮ ਚੇਨਈ ਸੁਪਰਕਿੰਗਜ਼ ਲਈ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸੀ. ਐੱਸ. ਕੇ. ਦੇ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਧੋਨੀ ਦੀ ਇਕ ਝਲਕ ਦੇਖਣ ਲਈ ਮੈਦਾਨ ’ਤੇ ਲੋਕਾਂ ਦੀ ਭੀੜ ਲੱਗ ਗਈ। ਸੀ. ਐੱਸ. ਕੇ ਦੇ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਇਕ ਪ੍ਰਸ਼ੰਸਕ ਧੋਨੀ ਨੂੰ ਮਿਲਣ ਲਈ ਮੈਦਾਨ ’ਤੇ ਆ ਗਿਆ। ਸੀ. ਐੱਸ. ਕੇ. ਦੇ ਕਪਤਾਨ ਧੋਨੀ ਨੇ ਵੀ ਆਪਣੇ ਪ੍ਰਸ਼ੰਸਕ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਮਿਲੇ। ਇਸ ਤੋਂ ਬਾਅਦ ਮੈਦਾਨ ’ਤੇ ਸੁਰੱਖਿਆ ਕਮਰਚਾਰੀਆਂ ਨੇ ਉਸ ਆਦਮੀ ਨੂੰ ਫੜ ਲਿਆ ਅਤੇ ਮੈਦਾਨ ਤੋਂ ਬਾਹਰ ਹੋ ਗਏ।
ਇਹ ਵੀ ਪੜ੍ਹੋ : B'Day Spcl : ਅਜਿਹਾ ਧਾਕੜ ਖਿਡਾਰੀ ਜਿਸ ਨੇ ਕ੍ਰਿਕਟ WC ਤੇ ਫੁੱਟਬਾਲ WC ਖੇਡੇ
ਤਮਿਮ ਇਕਬਾਲ ਅਤੇ ਲਿਟਨ ਦਾਸ ਦੇ ਤੂਫਾਨੀ ਸੈਂਕੜੇ, ਬਣਾਇਆ ਇਹ ਵੱਡਾ ਰਿਕਾਰਡ
NEXT STORY