ਲੰਡਨ– ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੋਮਵਾਰ ਨੂੰ ਆਸਟ੍ਰੇਲੀਆ ਦੇ ਮਹਾਨ ਖਿਡਾਰੀ ਮੈਥਿਊ ਹੈਡਨ ਤੇ ਦੱਖਣੀ ਅਫਰੀਕਾ ਦੇ ਧਾਕੜ ਹਾਸ਼ਿਮ ਅਮਲਾ ਦੇ ਨਾਲ ਸਾਲ 2025 ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ। ਆਈ. ਸੀ. ਸੀ. ਨੇ ਬਿਆਨ ਵਿਚ ਕਿਹਾ, ‘‘ਦਬਾਅ ਵਿਚ ਆਪਣੇ ਸ਼ਾਂਤ ਸ਼ੁਭਾਅ ਤੇ ਬੇਜੋੜ ਰਣਨੀਤਿਕ ਕਲਾ ਲਈ ਮਸ਼ਹੂਰ, ਨਾਲ ਹੀ ਛੋਟੇ ਰੂਪਾਂ ਵਿਚ ਇਕ ਮੋਹਰੀ ਖਿਡਾਰੀ ਮਹਿੰਦਰ ਸਿੰਘ ਧੋਨੀ ਦੀ ਖੇਡ ਦੇ ਸਭ ਤੋਂ ਮਹਾਨ ਫਿਨਿਸ਼ਰ, ਅਗਵਾਈਕਾਰ ਤੇ ਵਿਕਟਕੀਪਰ ਦੇ ਰੂਪ ਵਿਚ ਵਿਰਾਸਤ ਨੂੰ ਆਈ. ਸੀ. ਸੀ. ਕ੍ਰਿਕਟ ਹਾਲ ਆਫ ਫੇਮ ਵਿਚ ਸ਼ਾਮਲ ਕਰ ਕੇ ਸਨਮਾਨਿਤ ਕੀਤਾ ਗਿਆ ਹੈ।’’
ਬਿਆਨ ਅਨੁਸਾਰ, ‘‘ਭਾਰਤ ਲਈ 17,266 ਕੌਮਾਂਤਰੀ ਦੌੜਾਂ, 829 ਕੈਚ ਤੇ ਵੱਖ-ਵੱਖ ਰੂਪਾਂ ਵਿਚ 538 ਮੈਚਾਂ ਦੇ ਨਾਲ ਧੋਨੀ ਦੇ ਅੰਕੜੇ ਨਾ ਸਿਰਫ ਸ਼ਾਨਦਾਰ ਸਗੋਂ ਆਸਾਧਾਰਨ ਸਥਿਰਤਾ, ਫਿਟਨੈੱਸ ਤੇ ਤੇ ਲੰਬੇ ਕਰੀਅਰ ਨੂੰ ਦਰਸਾਉਂਦੇ ਹਨ।’’
ਭਾਰਤ ਨੂੰ 2007 ਵਿਚ ਟੀ-20 ਵਿਸ਼ਵ ਕੱਪ, 2011 ਵਿਚ ਵਨ ਡੇ ਵਿਸ਼ਵ ਕੱਪ ਤੇ 2013 ਵਿਚ ਚੈਂਪੀਅਨਜ਼ ਟਰਾਫੀ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਧੋਨੀ ਨੇ ਆਈ. ਸੀ. ਸੀ. ਵੱਲੋਂ ਸਾਂਝੇ ਕੀਤੇ ਗਏ ਬਿਆਨ ਵਿਚ ਕਿਹਾ, ‘‘ਆਈ. ਸੀ. ਸੀ. ਹਾਲ ਆਫ ਫੇਮ ਵਿਚ ਸ਼ਾਮਲ ਹੋਣਾ ਸਨਮਾਨ ਦੀ ਗੱਲ ਹੈ ਜਿਹੜਾ ਦੁਨੀਆ ਭਰ ਦੇ ਵੱਖ-ਵੱਖ ਪੀੜੀਆਂ ਦੇ ਕ੍ਰਿਕਟਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ।’’
ਰੋਹਿਤ ਸ਼ਰਮਾ ਦੀ ODI ਰਿਟਾਇਰਮੈਂਟ! ਹੈਰਾਨ ਕਰ ਦੇਣ ਵਾਲਾ ਖੁਲਾਸਾ
NEXT STORY