ਚੇਨਈ— ਭਾਰਤ ਦੇ ਮਹੇਸ਼ ਮੰਗਾਵਕਰ ਨੇ ਨਿਊਜ਼ੀਲੈਂਡ ਇੰਟਰਨੈਸ਼ਨਲ ਕਲਾਸਿਕ ਸਕਵਾਸ਼ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ, ਇਸ ਤਰ੍ਹਾ ਆਪਣੇ 6ਵੇਂ ਪੀ.ਐੱਸ.ਏ. ਖਿਤਾਬ ਤੋਂ ਸਿਰਫ ਇਕ ਕਦਮ ਦੂਰ ਹੈ। ਭਾਰਤੀ ਸਕਵਾਸ਼ ਮਹਾਸੰਘ ਦੀ ਰਿਪੋਰਟ ਅਨੁਸਾਰ ਚੌਥਾ ਦਰਜਾ ਪ੍ਰਾਪਤ ਮੰਗਾਵਕਰ ਨੇ ਸੈਮੀਫਾਈਨਲ 'ਚ ਮਲੇਸ਼ੀਆ ਦੇ ਮੌਜੂਦਾ 'ਚ ਵਿਸ਼ਵ ਜੂਨੀਅਰ ਚੈਂਪੀਅਨ ਇਯਾਨ ਯੋ ਨਗ ਨੂੰ 17-11, 11-4, 11-4, 11-5, ਨਾਲ ਹਰਾ ਦਿੱਤਾ। ਫਾਈਨਲ 'ਚ ਉਸ ਦਾ ਮੁਕਾਬਲਾ ਐਤਵਾਰ ਸਕਾਟਲੈਂਡ ਦੇ ਤੀਸਰੀ ਦਰਜਾ ਪ੍ਰਾਪਤ ਗ੍ਰੇਗ ਲੋਬੇਨ ਨਾਲ ਹੋਵੇਗਾ।
ਸ਼੍ਰੀਲੰਕਾ ਨੂੰ ਵੱਡਾ ਝਟਕਾ, ਪਰੇਰਾ ਚੈਂਪੀਅਨਸ ਟਰਾਫੀ ਤੋਂ ਬਾਹਰ
NEXT STORY