ਜਲੰਧਰ ( ਵਰਿਆਣਾ)- ਮੇਜਰ ਲੀਗ ਕਬੱਡੀ ਫੈੱਡਰੇਸ਼ਨ ਵਲੋਂ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲਾ ਤਰਨਤਾਰਨ ਵਿਖੇ ਨਸ਼ਾ-ਮੁਕਤ ਕਰਵਾਏ ਪਹਿਲੇ ਕਬੱਡੀ ਕੱਪ 'ਤੇ ਮੇਜਰ ਕਬੱਡੀ ਲੀਗ ਫੈੱਡਰੇਸ਼ਨ ਦੇ ਮੁੱਖ ਸਪਾਂਸਰ ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਮੇਜਰ ਲੀਗ ਕਬੱਡੀ ਫੈੱਡਰੇਸ਼ਨ ਜਿੱਥੇ ਪੰਜਾਬੀ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਵਿਚ ਅਹਿਮ ਯੋਗਦਾਨ ਪਾ ਰਹੀ ਹੈ, ਉਥੇ ਇਸ ਖੇਡ ਨੂੰ ਬਿਲਕੁਲ ਨਸ਼ਾ-ਮੁਕਤ ਕਰਨ ਦੇ ਮਕਸਦ ਨਾਲ ਆਪਣਾ ਫਰਜ਼ ਵੀ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਵਿਦੇਸ਼ਾਂ ਦੀ ਧਰਤੀ 'ਤੇ ਵੀ ਕਬੱਡੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਦਿਨ-ਰਾਤ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਅਮੋਲਕ ਸਿੰਘ ਗਾਖਲ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਮੇਜਰ ਲੀਗ ਕਬੱਡੀ ਫੈੱਡਰੇਸ਼ਨ ਵਲੋਂ ਦੂਜਾ ਕਬੱਡੀ ਕੱਪ ਪਿੰ੍ਰਸੀਪਲ ਹੇਮਰਾਜ ਸਪੋਰਟਸ ਅਤੇ ਵੈੱਲਫੇਅਰ ਕਲੱਬ (ਰਜਿ.) ਵਲੋਂ ਪਿੰਡ ਡੱਫਰ (ਹੁਸ਼ਿਆਰਪੁਰ) ਵਿਖੇ 25 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੀ ਦੇਸ਼ ਤੋਂ ਇਲਾਵਾ ਵਿਦੇਸ਼ ਦੀ ਧਰਤੀ ਤੋਂ ਸੁਪਰ ਸਟਾਰ ਕਬੱਡੀ ਖਿਡਾਰੀ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਇਸ ਦੂਸਰੇ ਕਬੱਡੀ ਕੱਪ ਨੂੰ ਦੇਖਣ ਲਈ ਵਿਦੇਸ਼ਾਂ ਤੋਂ ਖੇਡ ਪ੍ਰੇਮੀ ਵੀ ਭਾਰੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ।
ਇਸ ਮੌਕੇ ਗਾਖਲ ਪਰਿਵਾਰ ਦੇ ਤੀਰਥ ਗਾਖਲ, ਨੱਥਾ ਸਿੰਘ ਗਾਖਲ, ਗੁਰਵਿੰਦਰ ਸਿੰਘ ਗਾਖਲ (ਗਿੰਦਾ) ਤੇ ਜਸਕਰਨ ਗਾਖਲ ਨੇ ਕਿਹਾ ਮੇਜਰ ਕਬੱਡੀ ਲੀਗ ਫੈੱਡਰੇਸ਼ਨ ਹਮੇਸ਼ਾ ਕਬੱਡੀ ਖਿਡਾਰੀਆਂ ਦਾ ਜਿਥੇ ਮਾਣ-ਸਤਿਕਾਰ ਕਰਦੀ ਹੈ, ਉਥੇ ਗਾਖਲ ਬ੍ਰਦਰਜ਼ ਵੀ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਅਹਿਮ ਯੋਗਦਾਨ ਪਾ ਰਹੇ ਹਨ।
ਨਸੀਮ ਨੂੰ ਅੰਡਰ-19 ਵਿਸ਼ਵ ਕੱਪ ਲਈ ਨਹੀਂ ਭੇਜਣਾ ਚਾਹੀਦਾ : ਹਫੀਜ਼
NEXT STORY