ਮੁੰਬਈ : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਬਾਖੂਬੀ ਪਤਾ ਹੈ ਕਿ ਟੈਸਟ ਖੇਡਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਰਾਹ ’ਚ ਫਰਸਟ ਕਲਾਸ ਕ੍ਰਿਕਟ ਜ਼ਿਆਦਾ ਨਾ ਖੇਡਣ ਨੂੰ ਆਦਰਸ਼ ਤਿਆਰੀ ਨਹੀਂ ਮੰਨਿਆ ਜਾ ਸਕਦਾ ਪਰ ਉਸ ਦਾ ਕਹਿਣਾ ਹੈ ਕਿ ਇਹ ਰਵਾਇਤੀ ਫਾਰਮੈੱਟ ਲਈ ਉਸ ਦੀ ਤਿਆਰੀ ’ਚ ਕਮੀ ਨੂੰ ਨਹੀਂ ਦਰਸਾਉਂਦਾ ਹੈ।
ਸੀਮਿਤ ਓਵਰਾਂ ਦੇ ਫਾਰਮੈੱਟ ’ਚ ਭਾਰਤ ਦੇ ਚੋਟੀ ਦੇ ਗੇਂਦਬਾਜ਼ਾਂ ’ਚੋਂ ਇਕ ਅਰਸ਼ਦੀਪ ਨੇ ਦਸੰਬਰ 2019 ’ਚ ਡੈਬਿਊ ਤੋਂ ਬਾਅਦ ਤੋਂ ਸਿਰਫ 24 ਫਰਸਟ ਕਲਾਸ ਮੈਚ ਖੇਡੇ ਹਨ। ਦਲੀਪ ਟਰਾਫੀ ਦੇ ਦੋ ਮੈਚ ਖੇਡਣ ਤੋਂ ਪਹਿਲਾਂ ਉਸ ਨੇ ਇਕ ਸਾਲ ਤੱਕ ਕੋਈ ਫਰਸਟ ਕਲਾਸ ਮੈਚ ਨਹੀਂ ਖੇਡਿਆ ਸੀ। ਅਰਸ਼ਦੀਪ ਨੇ ਕਿਹਾ, ‘‘ਮੈਂ ਟੈਸਟ ਕ੍ਰਿਕਟ ਖੇਡਣ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ।’’
ਦਲੀਪ ਟਰਾਫੀ ਤੋਂ ਬਾਅਦ ਸ਼ੇਰ-ਏ-ਪੰਜਾਬ ਟੀਮ ਲੁਧਿਆਣਾ ਲਾਇਨਜ਼ ਨਾਲ ਜੁੜੇ ਅਰਸ਼ਦੀਪ ਨੇ ਕਿਹਾ, ‘‘ਫਰਸਟ ਕਲਾਸ ਕ੍ਰਿਕਟ ’ਚ ਲੰਬਾ ਸਮਾਂ ਤਿਆਰੀ ਲਈ ਆਦਰਸ਼ ਨਹੀਂ ਹੈ ਪਰ ਮੈਂ ਉਨ੍ਹਾਂ ਹੀ ਚੀਜ਼ਾਂ ’ਤੇ ਫੋਕਸ ਕਰ ਸਕਦਾ ਹਾਂ ਜਿਸ ਨਾਲ ਮੌਕਾ ਮਿਲਣ ’ਤੇ ਤਿਆਰ ਰਹਿ ਸਕਾਂ। ਟੈਸਟ ਕ੍ਰਿਕਟ ਖੇਡਣਾ ਸਨਮਾਨ ਦੀ ਗੱਲ ਹੈ ਤੇ ਮੈਨੂੰ ਇਸ ਦਾ ਇੰਤਜ਼ਾਰ ਹੈ। ਮੈਨੂੰ ਆਪਣੀ ਸਮਰੱਥਾ ’ਤੇ ਯਕੀਨ ਹੈ ਕਿ ਮੈਂ ਭਾਰਤ ਲਈ ਯੋਗਦਾਨ ਦੇ ਸਕਦਾ ਹਾਂ।’’
ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ 'ਕਿਹਾ ਹਾਲੇ...
NEXT STORY