ਨਾਨਿੰਗ—ਭਾਰਤ ਨੂੰ ਸੁਦੀਰਮਨ ਮਿਕਸਡ ਟੀਮ ਚੈਂਪੀਅਨਸ਼ਿਪ ਦੇ ਗਰੁੱਪ ਵਨ ਡੀ ਦੇ ਮੈਚ ਵਿਚ ਮਲੇਸ਼ੀਆ ਨੇ 3-2 ਨਾਲ ਹਰਾ ਕੇ ਨਾਕਆਊਟ ਗੇੜ ਵਿਚ ਪਹੁੰਚਣ ਦੀਆਂ ਉਸਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਦਿੱਤਾ। ਹੁਣ ਉਹ ਅਗਲੇ ਮੈਚ ਲਈ ਬੁੱਧਵਾਰ ਨੂੰ ਚੀਨ ਨਾਲ ਖੇਡੇਗੀ। ਭਾਰਤ ਦੇ ਲਈ ਇਸ ਮੁਕਾਬਲੇ 'ਚ ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਤੇ ਮਿਕਸਡ ਜੋੜੀ ਸਾਤਿਵਕਸੌਰਾਜ ਰੇਂਕੀ ਰੈੱਡੀ ਤੇ ਅਸ਼ਿਵਨੀ ਪੋਨੱਪਾ ਨੇ ਆਪਣੇ-ਆਪਣੇ ਮੈਚ ਜਿੱਤੇ ਪਰ ਹੋਰ 3 ਮੈਚਾਂ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮਿਕਸਡ ਮੁਕਾਬਲੇ ਦੇ ਪਹਿਲੇ ਮੈਚ 'ਚ ਸਾਵਿਤਵਕ ਸੌਰਾਜ ਰੇਂਕੀ ਰੈੱਡੀ ਤੇ ਅਸ਼ਿਵਨੀ ਪੋਨੱਪਾ ਨੇ ਗੋਹ ਸੁਨ ਹੁਆਤ ਤੇ ਲੇਈ ਸ਼ੇਵੋਨ ਜੈਮੀ ਨੂੰ 16-21, 21-17, 24-22 ਨਾਲ ਹਰਾਇਆ ਪਰ ਪੁਰਸ਼ ਸਿੰਗਲ 'ਚ ਸਮੀਰ ਵਰਮਾ ਨੂੰ ਲੀ ਜੀ ਜਿਆ ਤੋਂ 13-21,15-21 ਨਾਲ ਹਾਰ ਦਿੱਤਾ। ਸਮੀਰ ਦੀ ਹਾਰ ਭਾਰਤ ਦੇ ਲਈ ਖਤਰਨਾਕ ਰਹੀ ਤੇ ਭਾਰਤ ਦੇ ਹੱਥੋਂ ਜਿੱਤ ਦਾ ਮੌਕਾ ਨਿਕਲ ਗਿਆ।
ਅਫਗਾਨਿਸਤਾਨ ਨੇ ਆਇਰਲੈਂਡ ਨੂੰ 126 ਦੌੜਾਂ ਨਾਲ ਹਰਾਇਆ
NEXT STORY