ਕੁਆਲਾਲੰਪੁਰ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਤਾਈ ਜੁ ਯਿੰਗ ਦੀ ਚੁਣੌਤੀ ਤੋਂ ਪਾਰ ਨਹੀਂ ਪਾ ਸਕੀ ਤੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ। ਇਕ ਹਫ਼ਤਾ ਪਹਿਲਾਂ ਵੀ ਉਹ ਮਲੇਸ਼ੀਆ ਓਪਨ ਵਿਚ ਚੀਨੀ ਤਾਈਪੇ ਦੀ ਮਹਾਨ ਖਿਡਾਰਨ ਹੱਥੋਂ ਹਾਰ ਗਈ ਸੀ। ਸੱਤਵਾਂ ਦਰਜਾ ਹਾਸਲ ਸਿੰਧੂ ਨੂੰ 55 ਮਿੰਟ ਤਕ ਚੱਲੇ ਮੁਕਾਬਲੇ ਵਿਚ 13-21, 21-12, 12-21 ਨਾਲ ਹਾਰ ਮਿਲੀ।
ਟੋਕੀਓ ਓਲੰਪਿਕ ਦੀ ਚਾਂਦੀ ਦਾ ਤਮਗ਼ਾ ਜੇਤੂ ਤਾਈ ਜੁ ਖ਼ਿਲਾਫ ਸਿੰਧੂ ਦੀ ਇਹ ਕਰੀਅਰ ਦੀ 17ਵੀਂ ਹਾਰ ਹੈ। ਉਹ ਪਿਛਲੇ ਸੱਤ ਮੁਕਾਬਲਿਆਂ ਵਿਚ ਚੀਨੀ ਤਾਈਪੇ ਦੀ ਖਿਡਾਰਨ ਹੱਥੋਂ ਹਾਰੀ ਹੈ। ਪਿਛਲੀ ਵਾਰ ਸਿੰਧੂ ਨੇ ਤਾਈ ਜੁ ਨੂੰ ਬਾਸੇਲ ਵਿਚ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਹਰਾਇਆ ਸੀ ਜਿਸ ਵਿਚ ਇਸ ਭਾਰਤ ਦੇ ਨਾਂ ਗੋਲਡ ਮੈਡਲ ਰਿਹਾ ਸੀ।
ਤਾਈ ਜੁ ਨੇ ਆਪਣੀ ਤੇਜ਼ ਖੇਡ ਨਾਲ ਸ਼ੁਰੂ 'ਚ ਹੀ ਇਰਾਦੇ ਜ਼ਾਹਰ ਕਰ ਦਿੱਤੇ। ਉਹ 10-9 ਦੀ ਬੜ੍ਹਤ ਨੂੰ 15-9 ਕਰਨ ਵਿਚ ਕਾਮਯਾਬ ਰਹੀ ਤੇ ਦਬਦਬਾ ਬਣਾਉਂਦੇ ਹੋਏ ਮੈਚ ਵਿਚ ਬੜ੍ਹਤ ਹਾਸਲ ਕੀਤੀ। ਸਿੰਧੂ ਨੇ ਦੂਜੀ ਗੇਮ ਵਿਚ 11-4 ਦੀ ਬੜ੍ਹਤ ਬਣਾਈ ਤੇ ਫਿਰ ਰੈਲੀਆਂ 'ਤੇ ਕੰਟਰੋਲ ਕਰਦੇ ਹੋਏ ਮੈਚ ਵਿਚ 1-1 ਦੀ ਬਰਾਬਰੀ 'ਤੇ ਪੁੱਜ ਗਈ।
ਫ਼ੈਸਲਾਕੁਨ ਗੇਮ ਵਿਚ ਵੀ ਭਾਰਤੀ ਖਿਡਾਰਨ ਨੇ ਇਹੀ ਲੈਅ ਜਾਰੀ ਰੱਖੀ ਤੇ ਇਕ ਸਮੇਂ ਉਹ 7-3 ਦੀ ਬੜ੍ਹਤ 'ਤੇ ਸੀ ਜਿਸ ਨਾਲ ਲੱਗ ਰਿਹਾ ਸੀ ਕਿ ਉਹ ਤਾਈ ਜੁ ਨੂੰ ਹਰਾ ਦੇਵੇਗੀ ਪਰ ਦੂਜਾ ਦਰਜਾ ਹਾਸਲ ਖਿਡਾਰਨ ਨੇ ਮੁੜ ਵਾਪਸੀ ਕੀਤੀ ਤੇ ਬ੍ਰੇਕ ਤਕ ਦੋ ਅੰਕਾਂ ਦੀ ਬੜ੍ਹਤ ਬਣਾਈ। ਬ੍ਰੇਕ ਤੋਂ ਬਾਅਦ ਸਿੰਧੂ ਦੀਆਂ ਗ਼ਲਤੀਆਂ ਤੇ ਵਿਰੋਧੀ ਦੀ ਸ਼ਾਨਦਾਰ ਖੇਡ ਨਾਲ ਉਹ ਗੇਮ ਪੂਰੀ ਤਰ੍ਹਾਂ ਤਾਈ ਜੁ ਦੇ ਪੱਖ ਵਿਚ ਹੋ ਗਈ ਜਿਨ੍ਹਾਂ ਨੇ 19-11 ਦੀ ਬੜ੍ਹਤ ਤੋਂ ਬਾਅਦ ਆਸਾਨੀ ਨਾਲ ਜਿੱਤ ਦਰਜ ਕੀਤੀ।
ਕੈਂਸਰ ਖ਼ਿਲਾਫ਼ ਜੰਗ ਜਿੱਤਣ ਵਾਲੇ ਅਵਤਾਰ ਸਿੰਘ ਦਾ ਟੈਰੀ ਫੌਕਸ ਦੀ ਯਾਦ 'ਚ ਸ਼ਲਾਘਾਯੋਗ ਉਪਰਾਲਾ
NEXT STORY