ਕਾਠਮੰਡੂ— ਪੂਰਬੀ ਨੇਪਾਲ ਦੇ ਮਾਊਂਟ ਅੰਨਪੂਰਣਾ ਵਿਚ ਫਸੇ ਮਲੇਸ਼ੀਆ ਦੇ 48 ਸਾਲਾ ਪਰਬਤਾਰੋਹੀ ਨੂੰ ਨੇਪਾਲ ਦੇ ਹੈਲੀਕਾਪਟਰ ਨੇ ਸ਼ੁੱਕਰਵਾਰ ਸੁਰੱਖਿਅਤ ਬਚਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪਰਬਤਾਰੋਹੀ ਚਿਨ ਵੂਈ ਕਿਨ ਵਿਸ਼ਵ ਦੇ 10ਵੇਂ ਸਭ ਤੋਂ ਉੱਚੇ ਪਹਾੜ 'ਤੇ ਦੋ ਦਿਨਾਂ ਤੋਂ ਫਸਿਆ ਹੋਇਆ ਸੀ। ਉਹ 31 ਹੋਰਨਾਂ ਕੌਮਾਂਤਰੀ ਪਰਬਤਾਰੋਹੀਆਂ ਨਾਲ ਮੰਗਲਵਾਰ 8091 ਮੀਟਰ ਉੱਚੇ ਪਹਾੜ ਦੀ ਚੋਟੀ 'ਤੇ ਪਹੁੰਚ ਗਿਆ ਸੀ ਪਰ ਉਹ ਹੇਠਾਂ ਆਪਣੇ ਕੈਂਪ 'ਚ ਨਹੀਂ ਪਰਤ ਸਕਿਆ ਸੀ। ਇਕ ਹੈਲੀਕਾਪਟਰ ਦੇ ਪਾਇਲਟ ਨੇ ਵੀਰਵਾਰ ਪਰਬਤਾਰੋਹੀਆਂ ਨੂੰ ਲਗਭਗ 7500 ਮੀਟਰ ਦੀ ਉਚਾਈ ਤੋਂ ਮਦਦ ਲਈ ਹੱਥ ਹਿਲਾਉਂਦੇ ਦੇਖਿਆ ਸੀ, ਜਿਸ ਤੋਂ ਬਾਅਦ ਸ਼ੇਰਪਾ ਦਲ ਦੇ ਚਾਰ ਬਚਾਅ ਕਰਮੀਆਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਨੂੰ ਹੇਠਾਂ ਸਥਿਤ ਕੈਂਪ 'ਚ ਪਹੁੰਚਣ ਵਿਚ ਮਦਦ ਕੀਤੀ, ਜਿਥੋਂ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ।
'ਗੰਦੇ ਕੁਮੈਂਟ' ਕਰਨ ਵਾਲਿਆਂ ਤੋਂ ਪ੍ਰੇਸ਼ਾਨ ਹੋਈ ਆਂਦ੍ਰੇ ਰਸੇਲ ਦੀ ਪਤਨੀ ਜੈਸਮ
NEXT STORY