ਪੋਰਟ ਆਫ ਸਪੇਨ — ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਦੂਸਰਾ ਵਨ ਡੇ ਮੈਚ ਖੇਡਿਆ ਗਿਆ। ਮੈਚ ਪਹਿਲਾਂ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਇਸ ਨੂੰ 43-43 ਓਵਰਾਂ ਦਾ ਕਰ ਦਿੱਤਾ ਗਿਆ। ਭਾਰਤ ਨੇ ਵੈਸਟ ਇੰਡੀਜ਼ ਵਿਰੁੱਧ ਦੂਜੇ ਵਨ ਡੇ 'ਚ ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ 'ਤੇ 310 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।
ਬੱਲੇਬਾਜ਼ੀ ਕਰਨ ਉਤਰੀ ਵੈਸਟ ਇੰਡੀਜ਼ ਦੀ ਟੀਮ 43 ਓਵਰਾਂ 'ਚ 205 ਦੌੜਾਂ ਬਣਾ ਸਕੀ ਤੇ ਭਾਰਤ ਨੇ ਇਹ ਮੈਚ 105 ਦੌੜਾਂ ਨਾਲ ਜਿੱਤ ਲਿਆ। ਇਹ ਮੈਚ ਜਿੱਤਣ ਨਾਲ ਹੀ ਭਾਰਤ ਨੇ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਭਾਰਤੀ ਓਪਨਰਾਂ ਸ਼ਿਖਰ ਧਵਨ (63) ਤੇ ਅਜਿੰਕਯ ਰਹਾਨੇ (103) ਨੇ ਪਹਿਲੀ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ।
ਅਜਿੰਕਯ ਰਹਾਨੇ ਨੇ 103 ਦੌੜਾਂ ਵਾਲੀ ਪਾਰੀ 'ਚ 10 ਚੌਕੇ 'ਤੇ 2 ਛੱਕੇ ਲਗਾਏ। ਰਹਾਨੇ ਦਾ ਵਨ ਡੇ 'ਚ ਇਹ ਤੀਸਰਾ ਸੈਂਕੜਾ ਹੈ। ਅਜਿੰਕਯ ਰਹਾਨੇ ਨੂੰ ਦੂਸਰੇ ਵਨਡੇ 'ਚ 'ਮੈਨ ਆਫ ਦੀ ਮੈਚ' ਚੁਣਿਆ ਗਿਆ। ਰਹਾਨੇ ਦੇ 75 ਪਾਰੀਆਂ 'ਚ ਹੁਣ ਤੱਕ 2402 ਦੌੜਾਂ ਹਨ। ਉਸ ਨੇ ਆਪਣੀ ਪਾਰੀ 'ਚ 3 ਸੈਂਕੜੇ 'ਤੇ 17 ਅਰਧ ਸੈਂਕੜੇ ਲਗਾਏ ਹਨ।
ਕੋਹਲੀ-ਕੁੰਬਲੇ ਵਿਵਾਦ 'ਤੇ ਵਿਨੋਦ ਰਾਏ ਨੇ ਤੋੜੀ ਚੁੱਪੀ, ਮੀਡੀਆ ਨੂੰ ਦਿੱਤੀ ਨਸੀਹਤ
NEXT STORY