ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਮਨਨ ਵੋਹਰਾ ਅੱਜ (18 ਜੁਲਾਈ) ਆਪਣਾ 24ਵਾਂ ਬਰਥਡੇ ਸੈਲੀਬਰੇਟ ਕਰ ਰਹੇ ਹਨ। ਉਹ ਚੰਡੀਗੜ (ਪੰਜਾਬ) ਦੇ ਰਹਿਣ ਵਾਲੇ ਹਨ ਅਤੇ ਪੰਜਾਬ ਦੀ ਟੀਮ ਵਲੋਂ ਘਰੇਲੂ ਕ੍ਰਿਕਟ ਖੇਡਦੇ ਹਨ। ਇਸਦੇ ਇਲਾਵਾ ਉਹ ਆਈ.ਪੀ.ਐੱਲ. ਟੀਮ ਕਿੰਗਸ ਇਲੈਵਨ ਪੰਜਾਬ ਦੇ ਵੀ ਸਟਾਰ ਖਿਡਾਰੀ ਹਨ। ਮਨਨ ਦੇ ਦਾਦਾ ਵਾਇਪੀ ਸਿੰਘ ਹਾਕੀ ਦੇ ਵੱਡੇ ਖਿਡਾਰੀ ਰਹੇ ਹਨ। ਪਰ ਮਨਨ ਨੇ ਹਾਕੀ ਦੇ ਬਜਾਇ ਕ੍ਰਿਕਟ ਵਿੱਚ ਆਪਣਾ ਕਰੀਅਰ ਬਣਾਇਆ। ਹਾਲਾਂਕਿ ਇਸਦਾ ਕਰੈਡਿਟ ਵੀ ਉਹ ਆਪਣੇ ਦਾਦਾ ਜੀ ਨੂੰ ਹੀ ਦਿੰਦੇ ਹਨ।
ਅਜਿਹਾ ਰਿਹਾ ਕ੍ਰਿਕਟ ਕਰੀਅਰ
ਮਨਨ ਵੋਹਰਾ ਭਾਰਤ ਵਲੋਂ ਅੰਡਰ-19 ਟੀਮ ਵਿੱਚ ਖੇਡ ਚੁੱਕੇ ਹਨ। ਇਸਦੇ ਇਲਾਵਾ ਉਨ੍ਹਾਂ ਨੇ ਪੰਜਾਬ ਦੀ ਅੰਡਰ-16, ਅੰਡਰ-19 ਅਤੇ ਅੰਡਰ-22 ਟੀਮ ਵਿੱਚ ਵੀ ਖੇਡਿਆ। ਇਨ੍ਹਾਂ ਦੀ ਕਪਤਾਨੀ ਵਿੱਚ ਪੰਜਾਬ ਦੀ ਅੰਡਰ-19 ਟੀਮ ਨੇ ਵੀਨੂ ਮਾਂਕੜ ਟਰਾਫੀ ਜਿੱਤੀ ਸੀ। ਫਿਲਹਾਲ ਉਹ ਆਈ.ਪੀ.ਐੱਲ. ਦੀ ਟੀਮ ਕਿੰਗਸ ਇਲੈਵਨ ਪੰਜਾਬ ਨਾਲ ਜੁੜੇ ਹੋਏ ਹਨ। ਸਾਲ 2013 ਦੇ ਆਈ.ਪੀ.ਐਲ. ਸੀਜ਼ਨ ਵਿੱਚ ਉਹ ਕਿੰਗਸ ਇਲੈਵਨ ਪੰਜਾਬ ਨਾਲ ਜੁੜੇ ਸਨ ਅਤੇ ਉਦੋਂ ਤੋਂ ਲਗਾਤਾਰ ਹਰ ਸੀਜ਼ਨ ਇਸ ਟੀਮ ਲਈ ਖੇਡ ਰਹੇ ਹਨ। ਉਹ ਟੀਮ ਲਈ ਕਈ ਮੈਚ ਜੇਤੂ ਪਾਰੀਆਂ ਵੀ ਖੇਡ ਚੁੱਕੇ ਹਨ। ਮਨਨ ਵੋਹਰਾ ਆਪਣੇ ਕ੍ਰਿਕਟ ਕਰੀਅਰ ਵਿੱਚ 24 ਫਰਸਟ ਕਲਾਸ ਮੈਚਾਂ ਵਿੱਚ 33.78 ਦੀ ਐਵਰੇਜ਼ ਨਾਲ 1419 ਦੌੜਾਂ ਬਣਾ ਚੁੱਕੇ ਹਨ। ਉਥੇ ਹੀ 28 ਲਿਸਟ ਏ ਮੈਚਾਂ ਵਿੱਚ ਉਹ 24.07 ਦੀ ਐਵਰੇਜ਼ ਨਾਲ 650 ਦੌੜਾਂ ਬਣਾ ਚੁੱਕੇ ਹਨ।
ਯੁਵਰਾਜ ਦੇ ਪਿਤਾ ਨੇ ਸਿਖਾਈ ਕ੍ਰਿਕਟ
ਇੰਡੀਅਨ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਤੋਂ ਹੀ ਮਨਨ ਵੋਹਰਾ ਨੇ ਕ੍ਰਿਕਟ ਦੀ ਟ੍ਰੇਨਿੰਗ ਲਈ ਹੈ। ਮਨਨ ਆਪਣੀ ਕਾਮਯਾਬੀ ਦਾ ਕਰੈਡਿਟ ਯੋਗਰਾਜ ਨੂੰ ਵੀ ਦਿੰਦੇ ਹਨ। ਕ੍ਰਿਕਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਬਾਅਦ ਮਨਨ ਵੋਹਰਾ ਚੋਣ ਹੁਣ ਤੱਕ ਭਾਰਤ ਟੀਮ ਵਿੱਚ ਨਹੀਂ ਹੋ ਸਕੀ। ਜਦੋਂ ਕਿ ਉਨ੍ਹਾਂ ਦੇ ਨਾਲ ਦੇ ਅਤੇ ਉਨ੍ਹਾਂ ਤੋਂ ਜੂਨੀਅਰ ਕਈ ਕ੍ਰਿਕਟਰ ਭਾਰਤ ਟੀਮ ਲਈ ਖੇਡ ਚੁੱਕੇ ਹਨ।
ਸੋਨੀ ਦਾ ਬ੍ਰਾਂਡ ਅੰਬੈਸਡਰ ਬਣਨ ਤੋਂ ਬਾਅਦ ਸਚਿਨ ਦਾ ਨੌਜਵਾਨਾਂ ਨੂੰ ਇਹ ਖਾਸ ਸੰਦੇਸ਼
NEXT STORY