ਨਵੀਂ ਦਿੱਲੀ, (ਬਿਊਰੋ)— ਭਾਰਤੀ ਟੇਬਲ ਟੈਨਿਸ ਖਿਡਾਰੀ ਮਾਨਵ ਥੱਕਰ ਨੂੰ ਲਕਜ਼ਮਬਰਗ 'ਚ ਹੋਏ ਆਈ.ਟੀ.ਐੱਫ. ਵਿਸ਼ਵ ਜੂਨੀਅਰ ਸਰਕਟ ਫਾਈਨਲਸ ਦੇ ਫਾਈਨਲ 'ਚ ਹਾਰ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਐਤਵਾਰ ਸ਼ਾਮ ਨੂੰ ਖੇਡੇ ਗਏ ਇਸ ਖਿਤਾਬੀ ਮੁਕਾਬਲੇ 'ਚ ਤੀਜਾ ਦਰਜਾ ਪ੍ਰਾਪਤ ਮਾਨਵ ਨੂੰ ਅਮਰੀਕਾ ਦੇ ਚੋਈ ਦਾ ਦਰਜਾ ਪ੍ਰਾਪਤ ਖਿਡਾਰੀ ਕਨਕ ਝਾਅ ਤੋਂ 11-9, 3-11, 11-9, 6-11, 3-11, 11-9, 6-11 ਨਾਲ ਹਾਰ ਝਲਣੀ ਪਈ। ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਮਾਨਵ ਨੇ ਮਿਸਰ ਦੇ ਯੂਸੇਫ ਅਜੀਜ਼ ਨੂੰ 11-8, 11-8, 11-5, 11-8 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਅਮਰੀਕੀ ਖਿਡਾਰੀ ਨੇ ਛੇਵੀਂ ਸੀਡ ਰੂਸ ਦੇ ਇਵੋਨਿਨ ਡੇਨਿਸ ਨੂੰ 11-3, 12-10, 11-9, 11-6 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕੀਤਾ ਸੀ।
ਕੋਹਲੀ ਦੀ ਕਪਤਾਨੀ ਨੂੰ ਲੈ ਕੇ ਇਹ ਕੀ ਬੋਲ ਗਏ ਸਾਊਥ ਅਫਰੀਕਾ ਦੇ ਸਾਬਕਾ ਕੋਚ
NEXT STORY