ਮੈਨਚੈਸਟਰ- ਮੈਨਚੈਸਟਰ ਸਿਟੀ ਨੇ ਰਿਆਦ ਮਹਰੇਜ ਦੇ 2 ਗੋਲ ਦੀ ਬਦੌਲਤ ਸੈਮੀਫਾਈਨਲ ਦੇ ਦੂਜੇ ਪੜਾਅ ਦੇ ਮੁਕਾਬਲੇ ’ਚ ਪਿਛਲੇ ਸਾਲ ਦੇ ਉਪਜੇਤੂ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੂੰ 2-0 ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾਈ। ਮੈਨਚੈਸਟਰ ਸਿਟੀ ਨੇ ਕੁਲ ਸਕੋਰ ਦੇ ਆਧਾਰ ’ਤੇ 4-1 ਨਾਲ ਜਿੱਤ ਦਰਜ ਕੀਤੀ। ਦੂਜੇ ਪੜਾਅ ਦੇ ਮੁਕਾਬਲੇ ’ਚ ਮਹਰੇਜ ਨੇ 11ਵੇਂ ਅਤੇ 63ਵੇਂ ਮਿੰਟ ’ਚ ਗੋਲ ਦਾਗੇ। ਪੀ. ਐੱਸ. ਜੀ. ਦੇ ਸਟਾਰ ਖਿਡਾਰੀ ਏਂਜੇਲ ਮਾਰੀਆ ਨੂੰ 69ਵੇਂ ਮਿੰਟ ’ਚ ਲਾਲ ਕਾਰਡ ਵਿਖਾਇਆ ਗਿਆ, ਜਿਸ ਨਾਲ ਟੀਮ ਨੂੰ ਬਾਕੀ ਮੁਕਾਬਲਾ 10 ਖਿਡਾਰੀਆਂ ਨਾਲ ਖੇਡਣਾ ਪਿਆ।
ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ
ਚੈਂਪੀਅਨਜ਼ ਲੀਗ ਦੇ 29 ਮਈ ਨੂੰ ਇਸਤਾਂਬੁਲ ’ਚ ਹੋਣ ਵਾਲੇ ਫਾਈਨਲ ਦੇ ਇੰਗਲੈਂਡ ਦੀ 2 ਟੀਮਾਂ ’ਚ ਹੋਣ ਦੀ ਸੰਭਾਵਨਾ ਹੈ। ਇਸ ਲਈ ਚੇਲਸੀ ਨੂੰ ਰੀਆਲ ਮੈਡ੍ਰਿਡ ਨੂੰ ਹਰਾਉਣਾ ਹੋਵੇਗਾ। ਦੋਵਾਂ ਟੀਮਾਂ ’ਚ ਪਹਿਲੇ ਪੜਾਅ ਦਾ ਮੁਕਾਬਲਾ 1-1 ਨਾਲ ਬਰਾਬਰ ਰਿਹਾ ਸੀ।
ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਡੋਮੀਨਿਕ ਥੀਏਮ ਮੈਡ੍ਰਿਡ ਓਪਨ ਦੇ ਤੀਜੇ ਦੌਰ 'ਚ
NEXT STORY