ਲਿਵਰਪੂਲ, (ਭਾਸ਼ਾ)- ਮੈਨਚੈਸਟਰ ਯੂਨਾਈਟਿਡ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐਲ.) ਫੁੱਟਬਾਲ ਵਿੱਚ ਲਿਵਰਪੂਲ ਨੂੰ ਗੋਲ ਰਹਿਤ ਡਰਾਅ 'ਤੇ ਰੋਕਿਆ ਜਦਕਿ ਆਰਸਨਲ ਨੇ ਐਤਵਾਰ ਨੂੰ ਬ੍ਰਿਗਟਨ ਨੂੰ 2-0 ਨਾਲ ਹਰਾਇਆ। ਇਸ ਡਰਾਅ ਤੋਂ ਬਾਅਦ ਲਿਵਰਪੂਲ ਟੇਬਲ 'ਚ ਦੂਜੇ ਸਥਾਨ 'ਤੇ ਖਿਸਕ ਗਿਆ ਜਦਕਿ ਆਰਸਨਲ ਇਕ ਵਾਰ ਫਿਰ ਚੋਟੀ 'ਤੇ ਰਿਹਾ।
ਇਹ ਵੀ ਪੜ੍ਹੋ : ਤੁਰਕੀ 'ਚ 'ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ' ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਦੀ ਹੋਈ ਮੌਤ
ਆਰਸਨਲ ਅਤੇ ਲਿਵਰਪੂਲ ਦੇ ਮੌਜੂਦਾ ਸੀਜ਼ਨ ਵਿੱਚ 17-17 ਮੈਚਾਂ ਵਿੱਚ ਕ੍ਰਮਵਾਰ 39 ਅਤੇ 38 ਅੰਕ ਹਨ। ਮਾਨਚੈਸਟਰ ਯੂਨਾਈਟਿਡ ਨੂੰ ਇਸ ਸਾਲ ਮਾਰਚ ਵਿੱਚ ਲਿਵਰਪੂਲ ਨੇ 0-7 ਦੇ ਵੱਡੇ ਫਰਕ ਨਾਲ ਹਰਾਇਆ ਸੀ ਪਰ ਨਵੇਂ ਕੋਚ ਐਰਿਕ ਟੈਨ ਹੈਗ ਦੀ ਦੇਖ-ਰੇਖ ਵਿੱਚ ਟੀਮ ਨੇ ਆਪਣੇ ਪ੍ਰਦਰਸ਼ਨ ਦਾ ਪੱਧਰ ਉੱਚਾ ਚੁੱਕਿਆ ਅਤੇ ਇੱਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਦੂਜੇ ਹਾਫ ਵਿੱਚ ਗੈਬਰੀਅਲ ਜੀਸਸ ਅਤੇ ਕਾਈ ਹਾਵਰਟਜ਼ ਦੇ ਗੋਲਾਂ ਦੀ ਮਦਦ ਨਾਲ ਆਰਸਨਲ ਨੇ ਬ੍ਰਾਇਟਨ ਨੂੰ ਹਰਾਇਆ।
ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੱਖਣੀ ਅਫਰੀਕਾ ਦੀ ਟੈਸਟ ਸੀਰੀਜ਼ ਤੋਂ ਬਾਹਰ, ਭਰਤ ਲੈਣਗੇ ਜਗ੍ਹਾ
ਏਸਟਨ ਵਿਲਾ, ਜੋ ਟੇਬਲ ਵਿੱਚ ਤੀਜੇ ਸਥਾਨ 'ਤੇ ਹੈ, ਨੇ ਬ੍ਰੈਂਟਫੋਰਡ ਨੂੰ 2-1 ਨਾਲ ਹਰਾਇਆ। ਪਹਿਲੇ ਹਾਫ ਦੇ ਆਖਰੀ ਪਲਾਂ 'ਚ ਕੀਨ ਲੁਈਸ-ਪੋਟਰ ਦੇ ਗੋਲ ਤੋਂ ਬਾਅਦ ਵਿਲਾ ਦੀ ਟੀਮ 0-1 ਨਾਲ ਪਛੜ ਰਹੀ ਸੀ ਪਰ ਦੂਜੇ ਹਾਫ 'ਚ ਅਲੈਕਸ ਮੋਰੇਨੋ ਅਤੇ ਓਲੀ ਵਾਟਕਿੰਸ ਨੇ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ। ਬ੍ਰੈਂਟਫੋਰਡ ਦੇ ਬੇਨ ਮੀ ਨੂੰ 71ਵੇਂ ਮਿੰਟ 'ਚ ਲਾਲ ਕਾਰਡ ਦਿਖਾਇਆ ਗਿਆ, ਜਿਸ ਤੋਂ ਬਾਅਦ ਟੀਮ ਨੂੰ 10 ਖਿਡਾਰੀਆਂ ਨਾਲ ਮੈਚ ਖੇਡਣਾ ਪਿਆ। ਮੁਹੰਮਦ ਕੁਦੁਸ ਦੇ ਦੋ ਗੋਲਾਂ ਦੀ ਬਦੌਲਤ ਵੈਸਟ ਹੈਮ ਨੇ ਵੁਲਵਜ਼ ਨੂੰ 3-0 ਨਾਲ ਹਰਾਇਆ। ਕੁਦੁਸ ਨੇ 10 ਮਿੰਟ ਦੇ ਅੰਦਰ ਦੋ ਗੋਲ ਕੀਤੇ। ਡੇਵਿਡ ਮੋਏਸ ਨੇ ਟੀਮ ਲਈ ਇੱਕ ਹੋਰ ਗੋਲ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਐਮਬਾਪੇ ਦੇ ਗੋਲ ਦੇ ਬਾਵਜੂਦ ਪੀ. ਐਸ. ਜੀ. ਨੇ ਲਿਲੇ ਨੂੰ ਡਰਾਅ 'ਤੇ ਰੋਕਿਆ
NEXT STORY