ਨਵੀਂ ਦਿੱਲੀ- ਹਾਕੀ ਇੰਡੀਆ ਨੇ ਸਪੇਨ ਵਿਚ 10 ਜੂਨ ਤੋਂ ਸ਼ੁਰੂ ਹੋਣ ਜਾ ਰਹੇ ਅੰਡਰ-21 ਟੂਰਨਾਮੈਂਟ ਲਈ ਮੰਗਲਵਾਰ ਨੂੰ ਐਲਾਨ 18 ਮੈਂਬਰੀ ਟੀਮ ਦੀ ਕਮਾਨ ਡਿਫੈਂਡਰ ਮਨਦੀਪ ਮੋਰ ਨੂੰ ਸੌਂਪੀ ਹੈ ਤੇ ਉਪ ਕਪਤਾਨ ਸੁਮਨ ਬੇਕ ਨੂੰ ਬਣਾਇਆ ਹੈ। ਟੂਰਨਾਮੈਂਟ ਵਿਚ ਭਾਰਤ ਦੇ ਨਾਲ ਹਾਲੈਂਡ, ਬੈਲਜੀਅਮ, ਬ੍ਰਿਟੇਨ, ਆਸਟਰੀਆ, ਆਸਟਰੇਲੀਆ, ਨਿਊਜ਼ੀਲੈਂਡ ਤੇ ਮੇਜ਼ਬਾਨ ਦੇਸ਼ ਸਪੇਨ ਹਿੱਸਾ ਲੈਣਗੇ।
ਭਾਰਤੀ ਟੀਮ ਇਸ ਤਰ੍ਹਾਂ ਹੈ : ਗੋਲਕੀਪਰ- ਪ੍ਰਸ਼ਾਂਤ ਕੁਮਾਰ ਚੌਹਾਨ, ਪਵਨ। ਡਿਫੈਂਡਰ- ਮਨਦੀਪ ਮੋਰ (ਕਪਤਾਨ), ਪ੍ਰਤਾਪ ਲਾਕੜਾ, ਸੰਜੇ, ਅਕਾਸ਼ਦੀਪ ਸਿੰਘ ਜੂਨੀਅਰ, ਸੁਮਨ ਬੇਕ (ਉਪ ਕਪਤਾਨ), ਪਰਮਪ੍ਰੀਤ ਸਿੰਘ।
ਮਿਡਫੀਲਡਰ- ਯਸ਼ਦੀਪ ਸਿਵਾਚ, ਵਿਸ਼ਣੂ ਕਾਂਤ ਸਿੰਘ, ਰਵੀਚੰਦਰ ਸਿੰਘ, ਮਨਿੰਦਰ ਸਿੰਘ, ਵਿਸ਼ਾਲ ਅੰਤਿਲ।
ਫਾਰਵਰਡ- ਅਮਨਦੀਪ ਸਿੰਘ, ਰਾਹੁਲ ਕੁਮਾਰ ਰਾਜਭਰ, ਸ਼ਿਵਮ ਆਨੰਦ, ਸੁਦੀਪ ਚਿਰਮਾਕੋ, ਪ੍ਰਭਜੋਤ ਸਿੰਘ।
2.7 ਕਰੋੜ ਟਵੀਟਜ਼ ਦੇ ਨਾਲ ਆਈ. ਪੀ. ਐੱਲ.-12 ਨੇ ਬਣਾਇਆ ਰਿਕਾਰਡ
NEXT STORY