ਸਿਲਹਟ— ਸਮ੍ਰਿਤੀ ਮੰਧਾਨਾ ਨੇ ਸੋਮਵਾਰ ਨੂੰ ਥਾਈਲੈਂਡ ਖਿਲਾਫ ਖੇਡੇ ਗਏ ਮਹਿਲਾ ਟੀ-20 ਏਸ਼ੀਆ ਕੱਪ ਮੈਚ 'ਚ ਇਕ ਹੋਰ ਉਪਲੱਬਧੀ ਹਾਸਲ ਕਰ ਲਈ ਹੈ। ਇਸ ਮੈਚ 'ਚ ਸਟਾਰ ਭਾਰਤੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਟੀ-20 ਕ੍ਰਿਕਟ 'ਚ 100 ਮੈਚ ਖੇਡਣ ਦਾ ਰਿਕਾਰਡ ਬਣਾਇਆ ਹੈ। ਅਜਿਹਾ ਕਰਨ ਵਾਲੀ ਉਹ ਦੂਜੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਭਾਰਤ ਦੀ ਇਕਲੌਤੀ ਖਿਡਾਰਨ ਹੈ ਜਿਸ ਨੇ 100 ਜਾਂ ਇਸ ਤੋਂ ਵੱਧ ਟੀ-20 ਮੈਚ ਖੇਡੇ ਹਨ।
ਇਹ ਵੀ ਪੜ੍ਹੋ : ਹੁਣ ਫ਼ਿਲਮ ਇੰਡਸਟਰੀ 'ਚ ਜਲਵਾ ਦਿਖਾਉਣਗੇ ਧੋਨੀ, ਲਾਂਚ ਕੀਤਾ ਆਪਣਾ ਪ੍ਰੋਡਕਸ਼ਨ ਹਾਊਸ
ਹਰਮਨਪ੍ਰੀਤ ਨੇ ਭਾਰਤ ਲਈ 135 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ਵਿੱਚ 27.28 ਦੀ ਔਸਤ ਨਾਲ 2,647 ਦੌੜਾਂ ਬਣਾਈਆਂ ਹਨ। ਉਸ ਨੇ ਸਭ ਤੋਂ ਛੋਟੇ ਫਾਰਮੈਟ ਵਿੱਚ ਆਪਣੇ ਬੱਲੇ ਤੋਂ ਇੱਕ ਸੈਂਕੜਾ ਅਤੇ ਅੱਠ ਅਰਧ ਸੈਂਕੜੇ ਲਗਾਏ ਹਨ। ਉਸਨੇ ਟੀ-20 ਵਿੱਚ ਭਾਰਤ ਲਈ 32 ਵਿਕਟਾਂ ਵੀ ਲਈਆਂ ਹਨ। ਦੂਜੇ ਪਾਸੇ ਮੰਧਾਨਾ ਨੇ ਹੁਣ ਤੱਕ ਆਪਣੇ 100 ਮੈਚਾਂ 'ਚ 26.96 ਦੀ ਔਸਤ ਨਾਲ 2,373 ਦੌੜਾਂ ਬਣਾਈਆਂ ਹਨ। ਮੰਧਾਨਾ ਨੇ ਟੀ-20 ਵਿੱਚ 86 ਦੇ ਨਿੱਜੀ ਸਰਵੋਤਮ ਸਕੋਰ ਨਾਲ 17 ਅਰਧ ਸੈਂਕੜੇ ਲਗਾਏ ਹਨ।
ਇਹ ਵੀ ਪੜ੍ਹੋ : Women's Asia Cup : ਭਾਰਤ ਨੇ ਥਾਈਲੈਂਡ ਨੂੰ ਹਰਾਇਆ, ਸਿਰਫ 6 ਓਵਰਾਂ 'ਚ ਹੀ ਜਿੱਤਿਆ ਮੈਚ
ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਨੇ ਟੀ-20 'ਚ ਸਭ ਤੋਂ ਜ਼ਿਆਦਾ ਮੈਚ ਖੇਡੇ ਹਨ, ਉਸ ਨੇ 136 ਟੀ-20 ਮੈਚ ਖੇਡੇ ਹਨ। ਉਸ ਤੋਂ ਬਾਅਦ ਭਾਰਤ ਦੀ ਹਰਮਨਪ੍ਰੀਤ ਨਾਲ ਸਾਂਝੇ ਤੌਰ 'ਤੇ ਇੰਗਲੈਂਡ ਦਾ ਡੇਨੀਅਲ ਵਿਅਟ ਹੈ, ਦੋਵਾਂ ਨੇ 135 ਟੀ-20 ਮੈਚ ਖੇਡੇ ਹਨ। ਆਸਟ੍ਰੇਲੀਆ ਦੀ ਐਲਿਸਾ ਹੀਲੀ 132 ਟੀ-20 ਮੈਚਾਂ ਨਾਲ ਤੀਜੇ ਜਦਕਿ ਵੈਸਟਇੰਡੀਜ਼ ਦੀ ਡਿਆਂਡਰਾ ਡੌਟਿਨ 127 ਟੀ-20 ਮੈਚਾਂ ਨਾਲ ਚੌਥੇ ਸਥਾਨ 'ਤੇ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PKL : ਅਰਜੁਨ ਦੇਸ਼ਵਾਲ ਦੀ ਜ਼ਬਰਦਸਤ ਖੇਡ ਨਾਲ ਜੈਪੁਰ ਪਿੰਕ ਪੈਂਥਰਸ ਨੇ ਪਟਨਾ ਪਾਈਰੇਟਸ ਨੂੰ ਹਰਾਇਆ
NEXT STORY