ਨਵੀਂ ਦਿੱਲੀ- ਆਸਟਰੇਲੀਆ ਦੇ ਵਿਰੁੱਧ ਉਸਦੀ ਧਰਤੀ 'ਤੇ ਖੇਡੇ ਜਾ ਰਹੇ ਗੁਲਾਬੀ ਗੇਂਦ (ਪਿੰਕ ਬਾਲ) ਟੈਸਟ 'ਚ ਭਾਰਤ ਦੀ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਨੇ ਸੈਂਕੜਾ ਲਗਾ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ। ਇਹ 25 ਸਾਲਾ ਖਿਡਾਰੀ ਦਿਨ-ਰਾਤ ਟੈਸਟ ਵਿਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਮੰਧਾਨਾ ਆਸਟਰੇਲੀਆਈ ਧਰਤੀ 'ਤੇ ਪਾਰੰਪਰਿਕ ਸਵਰੂਪ ਵਿਚ ਤਿਹਰੇ ਅੰਕ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਬਣ ਗਈ।
ਇਹ ਖ਼ਬਰ ਪੜ੍ਹੋ- ਦੂਜੇ ਦਿਨ ਵੀ ਖਰਾਬ ਮੌਸਮ ਪਰ ਮੰਧਾਨਾ ਨੇ ਲਗਾਇਆ ਇਤਿਹਾਸਕ ਸੈਂਕੜਾ
ਮੰਧਾਨਾ ਨੇ 216 ਗੇਂਦਾਂ ਵਿਚ 22 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 127 ਦੌੜਾਂ ਬਣਾਈਆਂ। ਉਨ੍ਹਾਂ ਨੇ ਪੂਨਮ ਰਾਊਤ ਦੇ ਨਾਲ ਦੂਜੇ ਵਿਕਟ ਦੇ ਲਈ 102 ਦੌੜਾਂ ਜੋੜੀਆਂ, ਜੋ ਆਸਟਰੇਲੀਆ ਵਿਚ ਰਿਕਾਰਡ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ੇਫਾਲੀ ਵਰਮਾ ਦੇ ਨਾਲ ਪਹਿਲੇ ਵਿਕਟ ਦੀ ਸਾਂਝੇਦਾਰੀ ਵਿਚ 93 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਐਲਿਸੇ ਪੈਰੀ ਨੂੰ 52ਵੇਂ ਓਵਰ ਵਿਚ ਪੂਲ ਸ਼ਾਟ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ।
ਇਹ ਖ਼ਬਰ ਪੜ੍ਹੋ-ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ
ਸਮ੍ਰਿਤੀ ਮੰਧਾਨਾ ਵਲੋਂ ਇਸ ਮੈਚ ਵਿਚ ਬਣਾਏ ਗਏ ਰਿਕਾਰਡ
ਡੇ ਨਾਈਟ ਟੈਸਟ ਵਿਚ ਸੈਂਕੜਾ ਲਗਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ
ਆਸਟਰੇਲੀਆਈ ਧਰਤੀ 'ਤੇ ਟੈਸਟ ਫਾਰਮੈੱਟ ਵਿਚ ਤਿਹਰੇ ਅੰਕ ਤੱਕ ਪਹੁੰਚਣ ਵਾਲੀ ਪਹਿਲੀ ਮਹਿਲਾ ਭਾਰਤੀ
ਆਸਟਰੇਲੀਆ ਵਿਚ ਦੂਜੇ ਵਿਕਟ ਦੇ ਲਈ (ਪੂਨਮ ਰਾਉਤ ਦੇ ਨਾਲ) ਰਿਕਾਰਡ 102 ਦੌੜਾਂ ਦੀ ਸਾਂਝੇਦਾਰੀ
ਜ਼ਿਕਰਯੋਗ ਹੈ ਕਿ ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਇਕਲੌਤੇ ਦਿਨ-ਰਾਤ ਟੈਸਟ ਮੈਚ 'ਚ ਦੂਜੇ ਦਿਨ ਸ਼ੁੱਕਰਵਾਰ ਨੂੰ ਵੀ ਖਰਾਬ ਮੌਸਮ ਦੀ ਮਾਰ ਪਈ ਪਰ ਸਲਾਮੀ ਬੱਲੇਬਾਜ਼ ਸ੍ਰਮਿਤੀ ਮੰਧਾਨਾ ਨੇ 80 ਦੌੜਾਂ ਤੋਂ ਅੱਗੇ ਖੇਡਦੇ ਹੋਏ ਸ਼ਾਨਦਾਰ 127 ਦੌੜਾਂ ਬਣਾਈਆਂ। ਭਾਰਤ ਨੇ ਖਰਾਬ ਮੌਸਮ ਦੇ ਚੱਲਦੇ ਦੂਜੇ ਦਿਨ ਦੀ ਖੇਡ ਖਤਮ ਕੀਤੇ ਜਾਣ ਤੱਕ ਪੰਜ ਵਿਕਟਾਂ 'ਤੇ 276 ਦੌੜਾਂ ਬਣਾ ਲਈਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਲੇਅਰ ਕੋਨੋਰ ਬਣੀ MCC ਦੀ ਮਹਿਲਾ ਪ੍ਰਧਾਨ
NEXT STORY