ਹਾਂਗਜ਼ੂ, (ਭਾਸ਼ਾ)- ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਮਨਿਕਾ ਬੱਤਰਾ ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਹਾਰ ਕੇ ਏਸ਼ੀਆਈ ਖੇਡਾਂ ਤੋਂ ਬਾਹਰ ਹੋ ਗਈ। ਮਨਿਕਾ ਨੂੰ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਚੀਨ ਦੀ ਯੀਡੀ ਵਾਂਗ ਨੇ 11-8, 10-12, 11-6, 11- 4, 12-14, 11-5 ਨਾਲ ਹਰਾਇਆ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ 2023 : ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 4-2 ਨਾਲ ਹਰਾਇਆ
ਇਸ ਨਾਲ ਸਿੰਗਲਜ਼ ਵਰਗ ਵਿੱਚ ਭਾਰਤੀ ਚੁਣੌਤੀ ਵੀ ਖ਼ਤਮ ਹੋ ਗਈ। ਇਸ ਤੋਂ ਪਹਿਲਾਂ ਪੁਰਸ਼ ਡਬਲਜ਼ ਵਿੱਚ ਭਾਰਤ ਦੇ ਮਾਨੁਸ਼ ਸ਼ਾਹ ਅਤੇ ਮਾਨਵ ਠੱਕਰ ਨੂੰ ਦੱਖਣੀ ਕੋਰੀਆ ਦੇ ਵੂਜਿਨ ਜਾਂਗ ਅਤੇ ਜੋਂਗਹੁਨ ਲਿਮ 8-11, 11-7, 10-12, 11-6, 9-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਤੋਂ ਬਾਅਦ ਮਾਨੁਸ਼ ਨੇ ਕਿਹਾ, “ਅਸੀਂ ਚੰਗੀ ਤਰ੍ਹਾਂ ਮੁਕਾਬਲਾ ਕੀਤਾ ਅਤੇ ਆਖਰੀ ਸੈੱਟ 9-9 ਹੋ ਗਿਆ ਸੀ। ਅਸੀਂ ਜਿੱਤ ਦੇ ਨੇੜੇ ਸੀ ਪਰ ਖੁੰਝ ਗਏ। ਇੱਥੋਂ ਸਬਕ ਲੈ ਕੇ ਜਾਵਾਂਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮੈਂ ਆਪਣੇ ਦਿਮਾਗ 'ਚੋਂ ਸੱਟ ਦਾ ਖਿਆਲ ਵੀ ਕੱਢ ਦੇਣਾ ਚਾਹੁੰਦਾ ਹਾਂ : ਨੀਰਜ ਚੋਪੜਾ
NEXT STORY