ਹਾਂਗਜ਼ੂ, (ਵਾਰਤਾ)– ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਚੀਨ ’ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦੇ ਪਹਿਲੇ ਰਾਊਂਡ ’ਚ ਜਾਪਾਨ ਨੂੰ 4-2 ਨਾਲ ਹਰਾ ਕੇ ਪ੍ਰਤੀਯੋਗਿਤਾ ’ਚ ਆਪਣੀ ਤੀਜੀ ਜਿੱਤ ਹਾਸਲ ਕੀਤੀ। ਭਾਰਤ ਵਲੋਂ ਅਭਿਸ਼ੇਕ ਨੇ 13ਵੇਂ ਅਤੇ 48ਵੇਂ ਮਿੰਟ ’ਚ ਜਦਕਿ ਮਨਦੀਪ ਸਿੰਘ ਨੇ 24ਵੇਂ ਮਿੰਟ ਅਤੇ ਅਮਿਤ ਰੋਹਿਦਾਸ ਨੇ 34ਵੇਂ ਮਿੰਟ ’ਚ ਗੋਲ ਕੀਤੇ। ਦੂਜੇ ਪਾਸੇ ਜਾਪਾਨ ਵਲੋਂ ਗੇਂਕੀ ਮਿਟਾਨੀ ਨੇ ਖੇਡ ਦੇ 57ਵੇਂ ਅਤੇ ਰਯੋਸੀ ਕਾਟੋ ਨੇ 60ਵੇਂ ਮਿੰਟ ’ਚ 1-1 ਗੋਲ ਕੀਤੇ।
ਇਹ ਵੀ ਪੜ੍ਹੋ : ਸ਼ੂਟਿੰਗ 'ਚ ਸਰਬਜੋਤ-ਦਿਵਿਆ ਨੇ ਜਿੱਤਿਆ ਸਿਲਵਰ, ਨਿਸ਼ਾਨੇਬਾਜ਼ੀ 'ਚ ਇਹ ਭਾਰਤ ਦਾ 19ਵਾਂ ਤਮਗਾ
ਭਾਰਤੀ ਟੀਮ ਨੇ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਦੇ ਹੋਏ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਤੇਜ਼ ਖੇਡ ਖੇਡੀ। ਖੇਡ ਦੇ 13ਵੇਂ ਮਿੰਟ ’ਚ ਅਭਿਸ਼ੇਕ ਨੇ ਫੀਲਡ ਗੋਲ ਕਰ ਕੇ ਪਹਿਲੇ ਕੁਆਰਟਰ ’ਚ ਟੀਮ ਨੂੰ ਬੜ੍ਹਤ ਦਿਵਾਈ। ਦੂਜੇ ਕੁਆਰਟਰ ’ਚ ਭਾਰਤੀ ਖਿਡਾਰੀਆਂ ਨੇ ਇਕ ਹੋਰ ਗੋਲ ਕਰ ਕੇ ਆਪਣੀ ਲੀਡ ਵਧਾਈ। ਇਹ ਗੋਲ ਮਨਦੀਪ ਨੇ ਕੀਤਾ। ਪਹਿਲੇ ਹਾਫ ਤੋਂ ਬਾਅਦ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਸੀ ਅਤੇ ਉਨ੍ਹਾਂ ਦੇ ਖੇਡ ਦਾ ਤੀਜਾ ਗੋਲ ਕਰ ਕੇ ਆਪਣੇ ਇਰਾਦੇ ਸਾਫ ਕਰ ਦਿੱਤੇ।
ਇਹ ਵੀ ਪੜ੍ਹੋ : ਵਿਸ਼ਵ ਕੱਪ ਤੋਂ ਪਹਿਲਾ ਫੁੱਟਬਾਲ ਖੇਡਦੇ ਜ਼ਖਮੀ ਹੋਏ ਸ਼ਾਕਿਬ ਅਲ, ਨਹੀਂ ਖੇਡ ਪਾਏ ਵਾਰਮ-ਅਪ ਮੈਚ
ਜਾਪਾਨ ਦੀ ਟੀਮ ਗੋਲ ਕਰਨ ਲਈ ਲਗਾਤਾਰ ਸੰਘਰਸ਼ ਕਰਦੀ ਦਿਸੀ। ਹਾਲਾਂਕਿ ਜਾਪਾਨ ਦੀ ਟੀਮ ਨੇ ਖੇਡ ਦੇ 57ਵੇਂ ਮਿੰਟ ’ਚ ਇਕ ਗੋਲ ਕਰ ਹੀ ਦਿੱਤਾ ਅਤੇ ਉਹ ਇਥੇ ਹੀ ਨਹੀਂ ਰੁਕੀ। ਜਾਪਾਨ ਨੇ ਖੇਡ ਦੇ ਆਖਰੀ ਕੁਆਰਟਰ ’ਚ ਇਕ ਹੋਰ ਗੋਲ ਕੀਤਾ। ਇਸ ਜਿੱਤ ਦੇ ਨਾਲ ਭਾਰਤੀ ਟੀਮ ਪੂਲ-1 ’ਚ ਪਾਕਿਸਤਾਨ ਨੂੰ ਪਿੱਛੇ ਛੱਡਦੇ ਹੋਏ ਟਾਪ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਉਜ਼ਬੇਕਿਸਤਾਨ ਅਤੇ ਸਿੰਗਾਪੁਰ ਨੂੰ ਇਕਪਾਸੜ ਮੁਕਾਬਲੇ ’ਚ ਹਰਾਇਆ ਸੀ। ਭਾਰਤੀ ਟੀਮ ਹੁਣ ਆਪਣਾ ਮੁਕਾਬਲਾ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਸ਼ਨੀਵਾਰ ਨੂੰ ਖੇਡੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਸ਼ੀਆਈ ਖੇਡਾਂ : ਭਾਰਤੀ ਮਹਿਲਾ ਟੀਮ ਵਾਲੀਬਾਲ 'ਚ ਪਹਿਲਾ ਮੈਚ ਹਾਰੀ
NEXT STORY