ਟੋਕੀਓ– ਭਾਰਤੀ ਖਿਡਾਰੀ ਮਨਿਕਾ ਬਤਰਾ ਟੋਕੀਓ ਓਲੰਪਿਕ ਖੇਡਾਂ ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ਦੇ ਮਹਿਲਾ ਸਿੰਗਲ ’ਚ ਸੋਮਵਾਰ ਨੂੰ ਇੱਥੇ ਆਸਟਰੇਲੀਆ ਦੀ ਸੋਫੀਆ ਪੋਲਕਾਨੋਵਾ ਤੋਂ ਸਿੱਧੇ ਗੇਮ ’ਚ ਹਾਰ ਕੇ ਬਾਹਰ ਹੋ ਗਈ।
ਇਹ ਵੀ ਪੜ੍ਹੋ : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਰਤ ਨੇ ਜਿੱਤੇ 5 ਗੋਲਡ ਸਮੇਤ 13 ਤਮਗੇ, PM ਨੇ ਦਿੱਤੀ ਵਧਾਈ
ਇਸ ਤੋਂ ਪਹਿਲਾਂ ਆਪਣੇ ਤੋਂ ਜ਼ਿਆਦਾ ਰੈਂਕਿੰਗ ਦੇ ਖਿਡਾਰੀਆਂ ਨੂੰ ਹਰਾਉਣ ਵਾਲੀ ਮਨਿਕਾ ਦੇ ਕੋਲ ਵਿਸ਼ਵ ’ਚ 16ਵੇਂ ਨੰਬਰ ਦੀ ਪੋਲਕਾਨੋਵਾ ਦੇ ਕੰਟਰੋਲ ਤੇ ਦਮਦਾਰ ਖੇਡ ਦਾ ਕੋਈ ਜਵਾਬ ਨਹੀਂ ਸੀ। ਉਨ੍ਹਾਂ ਨੇ 0-4 (8-11, 2-11, 5-11, 7-11) ਨਾਲ ਇਹ ਮੈਚ ਗੁਆਇਆ।ਮਨਿਕਾ ਇਸ ਤੋਂ ਪਹਿਲਾਂ ਅਚੰਤਾ ਸ਼ਰਤ ਕਮਲ ਦੇ ਨਾਲ ਮਿਕਸਡ ਡਬਲਜ਼ ’ਚੋਂ ਵੀ ਬਾਹਰ ਹੋ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਟ ਕਰਕੇ ਦਿਓ ਜਵਾਬ।
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਰਤ ਨੇ ਜਿੱਤੇ 5 ਗੋਲਡ ਸਮੇਤ 13 ਤਮਗੇ, PM ਨੇ ਦਿੱਤੀ ਵਧਾਈ
NEXT STORY