ਨਵੀਂ ਦਿੱਲੀ— ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਏਸ਼ੀਅਨ ਹਾਕੀ ਮਹਾਸੰਘ ਨੇ ਪਲੇਅਰ ਆਫ ਦਿ ਈਅਰ (2018) ਦੇ ਪੁਰਸਕਾਰ ਨਾਲ ਨਵਾਜ਼ਿਆ ਹੈ। ਇਸ ਤੋਂ ਪਹਿਲਾਂ 2017 'ਚ ਐੱਸ.ਵੀ. ਸੁਨੀਲ ਨੂੰ 2016 'ਚ ਉਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਪੁਰਸਕਾਰ ਦਿੱਤਾ ਗਿਆ ਸੀ। ਮਨਪ੍ਰੀਤ ਦੀ ਅਗਵਾਈ 'ਚ ਹੀ ਮਸਕਟ 'ਚ ਭਾਰਤ ਹੀਰੋ ਏਸ਼ੀਅਨ ਟਰਾਫੀ 'ਚ ਅਜੇਤੂ ਰਹਿੰਦੇ ਹੋਏ ਪਾਕਿਸਤਾਨ ਨਾਲ ਸਾਂਝੇ ਤੌਰ 'ਤੇ ਜੇਤੂ ਬਣੇ ਸਨ। ਉਨ੍ਹਾਂ ਨੇ ਐੱਫ.ਆਈ.ਐੱਚ. ਚੈਂਪੀਅਨਸ ਟਰਾਫੀ 'ਚ ਭਾਰਤ ਨੂੰ ਚਾਂਦੀ ਦਾ ਤਮਗਾ ਦਿਵਾਉਣ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਮਹਿਲਾ ਹਾਕੀ ਟੀਮ ਦੀ ਖਿਡਾਰਨ 18 ਸਾਲਾ ਲਾਲਰੇਮਸਿਆਮੀ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਦੇ ਕਾਰਨ ਉਭਰਦੀ ਹੋਈ ਖਿਡਾਰਨ (2018) ਦਾ ਪੁਰਸਕਾਰ ਦਿੱਤਾ ਗਿਆ। ਹਾਕੀ ਇੰਡੀਆ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨੇ ਦੋਹਾਂ ਖਿਡਾਰੀਆਂ ਨੂੰ ਪੁਰਸਕਾਰ ਮਿਲਣ 'ਤੇ ਵਧਾਈਆਂ ਦਿੱਤੀਆਂ। ਰਾਜਿੰਦਰ ਨੇ ਕਿਹਾ, ''ਮੈਂ ਮਨਪ੍ਰੀਤ ਨੂੰ ਪਲੇਅਰ ਆਫ ਦਿ ਈਅਰ ਅਤੇ ਲਾਲਰੇਮਸਿਆਮੀ ਨੂੰ ਰਾਈਜ਼ਿੰਗ ਪਲੇਅਰ ਆਫ ਦਿ ਈਅਰ ਪੁਰਸਕਾਰ ਮਿਲਣ 'ਤੇ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ ਮੈਂ ਪੁਰਸ਼ ਟੀਮ ਨੂੰ ਸਾਲ 2018 ਦਾ ਸਰਵਸ੍ਰੇਸ਼ਠ ਪੁਰਸਕਾਰ ਮਿਲਣ 'ਤੇ ਵਧਾਈ ਦਿੰਦਾ ਹਾਂ। ਮੈਂ ਇਹ ਵਕਾਰੀ ਪੁਰਸਕਾਰ ਮਿਲਣ 'ਤੇ ਭਾਰਤੀ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ।''
ਚੇਨਈਅਨ ਨਾਲ ਡਰਾਅ ਖੇਡ ਕੇ ਜਮਸ਼ੇਦਰੁਪਰ ਦਾ ਪਲੇਅ ਆਫ ਦਾ ਸੁਪਨਾ ਟੁੱਟਾ
NEXT STORY