ਨਵੀਂ ਦਿੱਲੀ–ਲਗਾਤਾਰ ਅਭਿਆਸ ਦੌਰਾਨ ਪਿਸਟਲ ਰਿਕਾਰਡ ਨਾਲ ਉਸਦੇ ਨਿਸ਼ਾਨੇਬਾਜ਼ੀ ਵਾਲੇ ਹੱਥ ਵਿਚ ਜ਼ਖ਼ਮ ਹੋ ਗਿਆ, ਲਿਹਾਜਾ ਓਲੰਪਿਕ ਵਿਚ ਦੋ ਤਮਗੇ ਜਿੱਤਣ ਵਾਲੀ ਮਨੂ ਭਾਕਰ ਹੁਣ 3 ਮਹੀਨੇ ਤੱਕ ਬ੍ਰੇਕ ਦੀ ਹੱਕਦਾਰ ਹੈ ਪਰ ਇਹ ਉਸਦੀ ਲਈ ਛੁੱਟੀ ਨਹੀਂ ਹੋਵੇਗੀ। ਮਨੂ ਨੇ ਕਿਹਾ ਕਿ ਰੂਟੀਨ ਵਿਚ ਕੋਈ ਬਦਲਾਅ ਨਹੀਂ ਹੋਵੇਗਾ ਅਰਥਾਤ ਸਵੇਰੇ 6 ਵਜੇ ਉੱਠ ਕੇ ਯੋਗਾ ਕਰੇਗੀ। ਇਸ ਤੋਂ ਇਲਾਵਾ ਉਹ ਆਪਣੇ ਕੁਝ ਸ਼ੌਕ ਵੀ ਪੂਰਾ ਕਰਨਾ ਚਾਹੁੰਦੀ ਹੈ, ਜਿਨ੍ਹਾਂ ਵਿਚ ਘੋੜਸਵਾਰੀ, ਸਕੇਟਿੰਗ, ਕਲਾਸੀਕਲ ਡਾਂਸ ਤੇ ਵਾਇਲਨ ਦਾ ਅਭਿਆਸ ਸ਼ਾਮਲ ਹੈ।
22 ਸਾਲਾ ਮਨੂ ਨੇ ਆਪਣੇ ਕੋਚ ਤੇ ਮਹਾਨ ਨਿਸ਼ਾਨੇਬਾਜ਼ ਜਸਪਾਲ ਰਾਣਾ ਨਾਲ ਮਿਲ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਨੂ ਨੇ ਕਿਹਾ,‘‘ਹੁਣ ਮੇਰੇ ਕੋਲ ਬ੍ਰੇਕ ਹੈ ਤੇ ਮੈਂ ਫਿਰ ਤੋਂ ਮਾਰਸ਼ਲ ਆਰਟ ਦਾ ਅਭਿਆਸ ਕਰ ਸਕਦੀ ਹਾਂ। ਮੇਰੇ ਕੋਲ ਪਹਿਲਾਂ ਓਨਾ ਸਮਾਂ ਨਹੀਂ ਸੀ ਪਰ ਹੁਣ ਆਪਣੇ ਸ਼ੌਕ ਲਈ ਸਮਾਂ ਕੱਢ ਸਕਦੀ ਹਾਂ। ਮੈਨੂੰ ਘੋੜਸਵਾਰੀ ਦਾ ਸ਼ੌਕ ਹੈ, ਸਕੇਟਿੰਗ ਤੇ ਫਿਟਨੈੱਸ ਵਰਕਆਊਟ ਦਾ ਸ਼ੌਕ ਹੈ। ਇਸ ਤੋਂ ਇਲਾਵਾ ਮੈਂ ਕਲਾਸੀਕਲ ਡਾਂਸ ਸਿੱਖ ਰਹੀ ਹਾਂ। ਮੈਨੂੰ ਭਾਰਤੀ ਡਾਂਸ ਸ਼ੈਲੀਆਂ ਪਸੰਦ ਹਨ। ਵਾਇਲਨ ਵਜਾਉਣਾ ਵੀ ਸਿੱਖ ਰਹੀ ਹਾਂ।
ਅਪੀਲ ਰੱਦ ਹੋਣ ਤੋਂ ਬਾਅਦ ਵਿਨੇਸ਼ ਦਾ ਛਲਕਿਆ ਦਰਦ, ਕਿਹਾ- 'ਮੇਰੇ ਅੰਦਰ ਲੜਾਈ ਤੇ ਕੁਸ਼ਤੀ ਹਮੇਸ਼ਾ ਰਹੇਗੀ...'
NEXT STORY