ਲੰਡਨ— ਬੋਤਸਵਾਨਾ ਦੇ ਇਸਾਕ ਮਕਵਾਲਾ ਸਮੇਤ ਕਈ ਐਥਲੀਟ ਇੱਥੇ ਚਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਦੌਰਾਨ ਢਿੱਡ ਦੀ ਇਨਫੈਕਸ਼ਨ ਦੀ ਲਪੇਟ 'ਚ ਆ ਗਏ ਹਨ। ਮਕਵਾਲਾ ਨੂੰ ਇਸ ਦੀ ਵਜ੍ਹਾ ਨਾਲ 200 ਮੀਟਰ ਦੀ ਹੀਟ ਤੋਂ ਨਾਂ ਵਾਪਸ ਲੈਣਾ ਪਿਆ।
ਸਥਾਨਕ ਆਯੋਜਨ ਕਮੇਟੀ ਨੇ ਇਕ ਬਿਆਨ 'ਚ ਕਿਹਾ, ''ਕਈ ਖਿਡਾਰੀਆਂ ਨੇ ਢਿੱਡ 'ਚ ਇਨਫੈਕਸ਼ਨ ਦੀ ਸ਼ਿਕਾਇਤ ਕੀਤੀ ਹੈ।'' ਮਕਵਾਲਾ ਨੇ ਇਸ ਦੀ ਸੂਚਨਾ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ ਹੈ। ਉਨ੍ਹਾਂ ਕਿਹਾ, ''ਉਮੀਦ ਕਰਦਾ ਹਾਂ ਮੈਨੂੰ ਫਾਈਨਲ 'ਚ ਦੌੜਨ ਦੀ ਇਜਾਜ਼ਤ ਦਿੱਤੀ ਜਾਵੇਗੀ।''
ਬੈਨ ਤੋਂ ਬਾਅਦ ਖੁਦਕੁਸ਼ੀ ਕਰਨਾ ਚਾਹੁੰਦੇ ਸਨ ਸ਼੍ਰੀਸੰਥ, ਪਤਨੀ ਨੇ ਕੀਤਾ ਇਹ ਖੁਲ੍ਹਾਸਾ
NEXT STORY