ਨਿਊਯਾਰਕ : ਵਿੰਬਲਡਨ 2023 ਦੀਆਂ ਚੈਂਪੀਅਨ ਮਾਰਕੇਟਾ ਵੋਂਡਰੋਸੋਵਾ ਅਤੇ ਕੈਮ ਨੋਰੀ ਸੱਟਾਂ ਕਾਰਨ 26 ਅਗਸਤ ਤੋਂ ਸ਼ੁਰੂ ਹੋਣ ਵਾਲੇ ਅਮਰੀਕੀ ਓਪਨ ਟੈਨਿਸ ਮੁਕਾਬਲੇ ਤੋਂ ਹਟ ਗਈਆਂ ਹਨ। ਵਿਸ਼ਵ ਦੀ 18ਵੇਂ ਨੰਬਰ ਦੀ ਖਿਡਾਰਨ ਵੋਂਡਰੋਸੋਵਾ ਦੇ ਹੱਥ 'ਚ ਸੱਟ ਲੱਗੀ ਹੈ ਜਦਕਿ ਨੋਰੀ ਨੂੰ ਬਾਂਹ 'ਚ ਸਮੱਸਿਆ ਹੈ। ਚੈੱਕ ਗਣਰਾਜ ਦੀ 25 ਸਾਲਾ ਵੋਂਡਰੋਸੋਵਾ ਨੇ ਪਿਛਲੇ ਸਾਲ ਵਿੰਬਲਡਨ ਵਿੱਚ ਆਪਣਾ ਪਹਿਲਾ ਗਰੈਂਡ ਸਲੈਮ ਖਿਤਾਬ ਜਿੱਤਿਆ ਸੀ। ਉਹ 2019 ਫ੍ਰੈਂਚ ਓਪਨ ਦੀ ਉਪ ਜੇਤੂ ਰਹੀ ਸੀ। ਉਨ੍ਹਾਂ ਨੇ 2021 ਵਿੱਚ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਮਗਾ ਵੀ ਜਿੱਤਿਆ ਸੀ। ਅਮਰੀਕੀ ਓਪਨ ਵਿੱਚ ਮਹਿਲਾਵਾਂ ਦੇ ਡਰਾਅ ਵਿੱਚ ਵੋਂਡਰੋਸੋਵਾ ਦੀ ਥਾਂ ਪੇਟਰਾ ਮਾਰਟੀਚ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਪੁਰਸ਼ ਵਰਗ ਵਿੱਚ ਨੋਰੀ ਦੀ ਥਾਂ ਫਰਾਂਸਿਸਕੋ ਕੋਮੇਸਾਨਾ ਨੂੰ ਸ਼ਾਮਲ ਕੀਤਾ ਗਿਆ ਹੈ।
ਅਲਕਰਾਜ਼ ਸਿਨਸਿਨਾਟੀ 'ਚ ਹਾਰੇ, ਰੈਕੇਟ ਤੋੜਿਆ, ਬੋਲੇ- ਮੇਰਾ ਸਭ ਤੋਂ ਖਰਾਬ ਮੈਚ
NEXT STORY