ਨਵੀਂ ਦਿੱਲੀ (ਬਿਊਰੋ)— ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਇਕ ਕ੍ਰਿਕਟ ਸੀਰੀਜ਼ ਦੀ ਤੁਲਨਾ ਵਿਚ ਵਿਆਹ ਕਰਨਾ ਜ਼ਿਆਦਾ ਜ਼ਰੂਰੀ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਤਿੰਨ ਹਫ਼ਤੇ ਦੇ ਆਰਾਮ ਨਾਲ ਦੱਖਣ ਅਫਰੀਕਾ ਦੇ ਅਗਲੇ ਦੌਰੇ ਲਈ ਉਨ੍ਹਾਂ ਦੀਆਂ ਤਿਆਰੀਆਂ ਉੱਤੇ ਅਸਰ ਨਹੀਂ ਪਿਆ ਹੈ। ਕੋਹਲੀ ਨੇ ਬੁੱਧਵਾਰ ਨੂੰ ਸਾਊਥ ਅਫਰੀਕਾ ਜਾਣ ਤੋਂ ਪਹਿਲਾਂ ਮੁੰਬਈ ਵਿਚ ਪ੍ਰੈੱਸ ਕਾਂਫਰੈਂਸ ਦੌਰਾਨ ਇਹ ਗੱਲ ਕਹੀ।
ਟੀਮ ਦੀ ਅਸਲ ਪ੍ਰੀਖਿਆ ਹੁਣ
ਭਾਰਤੀ ਕਪਤਾਨ ਨੇ ਸ਼੍ਰੀਲੰਕਾ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ਼ ਵਿੱਚ ਹਿੱਸਾ ਨਹੀਂ ਲਿਆ ਸੀ। ਇਸ ਵਿਚ ਉਹ ਇਟਲੀ ਦੇ ਟਸਕਾਨ ਵਿਚ ਇਕ ਨਿੱਜੀ ਸਮਾਰੋਹ ਵਿਚ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ ਵਿਆਹ ਦੇ ਬੰਧਨ ਵਿਚ ਬੰਨ ਗਏ। ਸਾਲ 2017 ਵਿਚ 11 ਸੈਂਕੜੇ ਦੀ ਮਦਦ ਨਾਲ 2818 ਦੌੜਾਂ ਬਣਾਉਣ ਵਾਲੇ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਗੁਜ਼ਰੀ ਰਾਤ ਦੱਖਣ ਅਫਰੀਕਾ ਰਵਾਨਾ ਹੋਈ, ਜਿੱਥੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 5 ਜਨਵਰੀ ਤੋਂ ਸ਼ੁਰੂ ਹੋਵੇਗੀ।
ਵਿਆਹ ਲਈ ਕ੍ਰਿਕਟ ਤੋਂ ਬ੍ਰੇਕ
ਵਿਰਾਟ ਅਤੇ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ ਵਿਚ ਵਿਆਹ ਦੇ ਬਾਅਦ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਦੋ ਪਾਰਟੀਆਂ ਆਯੋਜਿਤ ਕੀਤੀਆਂ ਜਿਸ ਵਿਚ ਬਾਲੀਵੁੱਡ ਅਤੇ ਰਾਜਨੀਤਿਕ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਤੋਂ ਠੀਕ ਪਹਿਲਾਂ ਕੋਹਲੀ ਨੇ ਸ਼੍ਰੀਲੰਕਾ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਵਿਚ 610 ਦੌੜਾਂ ਬਣਾਏ ਸਨ। ਉਨ੍ਹਾਂ ਨੇ ਕਿਹਾ ਕਿ ਬ੍ਰੇਕ ਦੌਰਾਨ ਵੀ ਉਹ ਦੱਖਣ ਅਫਰੀਕਾ ਦੇ ਸਖਤ ਦੌਰੇ ਲਈ ਤਿਆਰੀਆਂ ਕਰਦੇ ਰਹੇ।
ਕਪਤਾਨ ਕੋਹਲੀ ਨੇ ਪ੍ਰਿਥਵੀ ਸ਼ਾਅ ਦੀਆਂ ਤਾਰੀਫਾਂ ਦੇ ਬੰਨ੍ਹੇ ਪੁੱਲ
NEXT STORY