ਨਵੀਂ ਦਿੱਲੀ— ਭਾਰਤੀ ਉਪ-ਮਹਾਦੀਪ ਦੇ ਦੇਸ਼ਾਂ 'ਚ ਕ੍ਰਿਕਟਰਾਂ ਦਾ ਰਾਜਨੀਤਿਕ 'ਚ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਪਛਾਣ ਤਾਂ ਖੁਦ ਇਕ ਕ੍ਰਿਕਟਰ ਦੀ ਹੀ ਰਹੀ ਹੈ। ਭਾਰਤ 'ਚ ਵੀ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੀਲੰਕਾ ਦੇ ਅਰਜੁਨ ਰਣਤੁੰਗਾ ਵਰਗੇ ਕ੍ਰਿਕਟਰ ਰਾਜਨੀਤੀ 'ਚ ਭਾਗੀਦਾਰ ਬਣੇ ਹਨ। ਪਰ ਹੁਣ ਭਾਰਤ ਦੇ ਗੁਆਂਢੀ ਬੰਗਲਾਦੇਸ਼ 'ਚ ਇਕ ਅਜਿਹਾ ਕ੍ਰਿਕਟਰ ਰਾਜਨੀਤੀ 'ਚ ਛਲਾਂਗ ਲਗਾਉਣ ਜਾ ਰਿਹਾ ਹੈ ਜੋਂ ਕ੍ਰਿਕਟ ਦੇ ਮੈਦਾਨ 'ਤੇ ਹੁਣ ਵੀ ਇਕ ਮੈਚ ਜਿਤਾਊ ਖਿਡਾਰੀ ਹੈ।
ਖਬਰ ਹੈ ਕਿ ਬੰਗਲਾਦੇਸ਼ ਦੇ ਵਨ ਡੇ ਕਪਤਾਨ ਮਸ਼ਰਫੇ ਮੁਰਤਜ਼ਾ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ 'ਚ ਸੱਤਾਧਾਰੀ ਪਾਰਟੀ ਅਵਾਮੀ ਲੀਗ ਦੇ ਉਮੀਦਵਾਰनਦੇ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜਨ ਵਾਲੇ ਹਨ। 35 ਸਾਲ ਦੇ ਮਸ਼ਰਫੇ ਮੁਰਤਜ਼ਾ ਦੀ ਉਮੀਦਵਾਰੀ ਨੂੰ ਹਰੀ ਝੰਡੀ ਖੁਦ ਪ੍ਰਧਾਨਮੰਤਰੀ ਸ਼ੇਖ ਹਸੀਨਾ ਨੇ ਦਿੱਤੀ ਹੈ।ਏ.ਐੱਫ.ਪੀ. ਦੀ ਖਬਰ ਮੁਤਾਬਕ ਮੁਰਤਜ਼ਾ ਆਪਣੇ ਗ੍ਰਹਿ ਜ਼ਿਲੇ ਦੀ ਸੀਟ ਨਰਾਇਲ ਤੋਂ ਉਮੀਦਵਾਰ ਹੋਣਗੇ। ਜੇਕਰ ਉਹ ਜਿੱਤਦੇ ਹਨ ਤਾਂ ਕ੍ਰਿਕਟ ਦੀ ਦੁਨੀਆ 'ਚ ਇਹ ਆਪਣੇ ਆਪ 'ਚ ਅਨੌਖੀ ਮਿਸਾਲ ਹੋਵੇਗੀ।
ਜਦੋਂ ਕੋਈ ਰਾਜਨੇਤਾ ਖੇਡ ਦੇ ਮੈਦਾਨ 'ਤੇ ਉਤਰੇਗਾ। ਉਥੇ ਹੀ ਬੰਗਲਾਦੇਸ਼ ਕ੍ਰਿਕਟ ਬੋਰਡ ਦਾ ਕਹਿਣਾ ਹੈ ਕਿ ਕਿਸੇ ਵੀ ਖਿਡਾਰੀ ਨੂੰ ਚੋਣਾਂ ਲੜਨ ਤੋਂ ਰੋਕਣ ਦਾ ਕੋਈ ਨਿਯਮ ਨਹੀਂ ਹੈ ਅਤੇ ਉਹ ਉਨ੍ਹਾਂ ਦਾ ਨਿਜੀ ਫੈਸਲਾ ਹੈ। ਬੀ.ਸੀ.ਬੀ. ਨੂੰ ਉਮੀਦ ਹੈ ਕਿ ਉਹ ਆਪਣੇ ਖੇਡ ਅਤੇ ਰਾਜਨੀਤੀ ਵਿਚਕਾਰ ਸਹੀ ਤਾਲਮੇਲ ਬਣਾਈ ਰੱਖਣਗੇ। ਬੰਗਲਾਦੇਸ਼ 'ਚ 30 ਦਸੰਬਰ ਨੂੰ ਆਮ ਚੋਣਾਂ ਹੋਣੀਆਂ ਹਨ। ਜਿਸ 'ਚ ਸ਼ੇਖ ਹਸੀਨਾ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰਣਗੇ।
ਕੋਹਲੀ, ਬੁਮਰਾਹ ICC ਵਨ ਡੇ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ
NEXT STORY