ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਟੂਰਨਾਮੈਂਟ ਦੇ 35ਵੇਂ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚੇਨਈ ਸੁਪਰ ਕਿੰਗਜ਼ ਨੇ 4 ਵਿਕਟਾਂ ਨਾਲ ਹਰਾਇਆ ਹੈ। ਹਾਰ ਦੇ ਬਾਅਦ ਕੋਹਲੀ ਨੇ ਕਿਹਾ ਇਹ ਕਰੀਬੀ ਮੁਕਾਬਲਾ ਸੀ। ਕੈਚ ਛੱਡਣ ਨਾਲ ਮੈਚ ਨਹੀਂ ਜਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਚੰਗਾ ਦਿਨ ਨਹੀਂ ਸੀ। ਅਸੀਂ ਕਈ ਵਿਕਟ ਗੁਆਏ ਅਤੇ ਖੇਡ 'ਚ ਅਜਿਹਾ ਹੁੰਦਾ ਹੀ ਹੈ। ਅਸੀਂ ਦੂਜੇ ਹਾਫ 'ਚ ਚੰਗਾ ਪ੍ਰਦਰਸ਼ਨ ਕੀਤਾ। ਵਿਕਟ ਹੋਲੀ ਸੀ ਅਤੇ ਜੇਕਰ ਅਸੀਂ ਮੌਕੇ ਨਹੀਂ ਛੱਡਦੇ ਤਾਂ ਨਤੀਜਾ ਕੁਝ ਵੀ ਹੋ ਸਕਦਾ ਸੀ।
ਗੇਂਦਬਾਜ਼ੀ ਹੈ ਪਰੇਸ਼ਾਨੀ ਦਾ ਕਾਰਨ
ਧੋਨੀ ਦੇ ਲਈ ਚਿੰਤਾ ਦਾ ਸਬਕ ਪਲੇਆਫ ਤੋਂ ਪਹਿਲਾਂ ਆਪਣੀ ਗੇਂਦਬਾਜ਼ੀ ਨੂੰ ਸਹੀ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸਂੀਂ ਗੇਂਦਬਾਜ਼ੀ ਨੂੰ ਲੈ ਕੋ ਥੋੜਾ ਪਰੇਸ਼ਾਨ ਹਾਂ। ਪਹਿਲਾਂ ਕੁਝ ਮੈਚਾਂ 'ਚ ਕੋਈ ਵੀ ਗੇਂਦਬਾਜ਼ ਅਗੇ ਵਧ ਕੇ ਡੈਥ ਓਵਰਾਂ ਦੇ ਲਈ ਤਿਆਰ ਨਹੀਂ ਸੀ। ਨਾਕਆਊਟ ਤੋਂ ਪਹਿਲਾਂ ਸਾਨੂੰ ਡੈਥ ਓਵਰਾਂ ਦੇ ਲਈ ਗੇਂਦਬਾਜ਼ ਤੇਅ ਕਰਨੇ ਹਨ। ਇਹੀ ਵਜ੍ਹਾ ਹੈ ਕਿ ਅਸੀਂ ਕੁਝ ਬਦਲਾਅ ਕਰ ਸਕਦੇ ਹਾਂ।
ਬੈਂਗਲੁਰੂ ਦੀ ਇਹ 9 ਮੈਚਾਂ 'ਚੋਂ 6ਵੀਂ ਹਾਰ ਹੈ। ਇਸ ਹਾਰ ਦੇ ਨਾਲ ਹੀ ਬੈਂਗਲੁਰੂ ਦੇ ਲਈ ਪਲੇਆਫ 'ਚ ਜਗ੍ਹਾ ਬਣਾਉਣਾ ਚੋਣੌਤੀ ਭਰਿਆ ਰਾਹ ਬਣ ਗਿਆ ਹੈ। ਜੇਕਰ ਪਲੇਆਫ 'ਚ ਜਾਣਾ ਹੈ ਤਾਂ ਬੈਂਗਲੁਰੂ ਨੂੰ ਆਖਰੀ 5 ਮੈਚ ਹਰ ਹਾਲ 'ਚ ਜਿੱਤਣੇ ਹੋਣਗੇ। ਜੇਕਰ ਬੈਂਗਲੁਰੂ ਇਕ ਵੀ ਮੈਚ ਹਾਰ ਜਾਂਦੀ ਹੈ ਤਾਂ ਪਲੇਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ।
ਪਾਦੁਕੋਣ ਦੀ ਨਿਗਰਾਨੀ 'ਚ ਪਹਿਲੀ ਵਾਰ ਆਯੋਜਿਤ ਹੋਵੇਗਾ ਯੂਥ ਸਮਰ ਕੈਂਪ
NEXT STORY