ਕੋਲੰਬੋ : ਸ਼੍ਰੀਲੰਕਾ ਤੋਂ ਮੁਅੱਤਲ ਸਲਾਮੀ ਬੱਲੇਬਾਜ਼ ਧਨੁਸ਼ਕਾ ਗੁਣਤਿਲਕਾ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦੇ ਲਈ ਅੱਜ 15 ਮੈਂਬਰੀ ਟੀਮ 'ਚ ਨਹੀਂ ਚੁਣਿਆ ਗਿਆ ਜਿਸਦੀ ਅਗਵਾਈ ਤਜ਼ਰਬੇਕਾਰ ਐਂਜਲੋ ਮੈਥਿਊ ਕਰਨਗੇ। ਗੁਣਤਿਲਕਾ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਐਤਵਾਰ ਨੂੰ ਬਦਸਲੂਕੀ ਦੇ ਲਈ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਦੇ ਕਰੀਬੀ ਨੂੰ ਕੋਲੰਬੋ ਦੇ ਟੇਮ ਹੋਟਲ 'ਚ ਨਾਰਵੇ ਦੀ ਮਹਿਲਾ ਨਾਲ ਬਲਾਤਕਾਰ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਸੀ।

ਸ਼੍ਰੀਲੰਕਾ ਬੋਰਡ ਨੇ ਕਿਹਾ ਕਿ ਗੁਣਤਿਲਕਾ ਉਸ ਸਮੇਂ ਕਮਰੇ 'ਚ ਸਨ ਪਰ ਉਸਨੂੰ ਗਿਰਫਤਾਰ ਨਹੀਂ ਕੀਤਾ ਗਿਆ। ਉਹ ਜਾਂਚ ਚੱਲਣ ਤੱਕ ਟੀਮ ਤੋਂ ਬਾਹਰ ਹਣਿਗੇ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਜਾਂਚ ਕਦੋਂ ਸ਼ੁਰੂ ਹੋਵੇਗੀ। ਗੁਣਤਿਲਕਾ ਨੇ ਮੁਅੱਤਲ ਹੋਣ ਕਾਰਨ ਟੀਮ ਨੂੰ ਝਟਕਾ ਲੱਗਿਆ ਹੈ ਕਿਉਂਕਿ ਉਹ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ 2-0 ਦੀ ਜਿੱਤ ਦੌਰਾਨ ਟੀਮ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਦੂਜੇ ਬੱਲੇਬਾਜ਼ ਰਹੇ ਸਨ। ਮੈਥਿਊ ਵਨਡੇ ਟੀਮ ਦੀ ਅਗਵਾਈ ਕਰਨਗੇ। ਵਨਡੇ ਸੀਰੀਜ਼ ਐਤਵਾਰ ਨੂੰ ਦਾਂਬੁਲਾ 'ਚ ਸ਼ੁਰੂ ਹੋਵੇਗੀ ਅਤੇ 12 ਅਗਸਤ ਨੂੰ ਕੋਲੰਬੋ 'ਚ ਖਤਮ ਹੋਵੇਗੀ। ਇਸਦੇ ਬਾਅਦ 14 ਅਗਸਤ ਨੂੰ ਕੋਲੰਬੋ 'ਚ ਇਕਲੌਤਾ ਟੀ-20 ਮੈਚ ਵੀ ਖੇਡਿਆ ਜਾਣਾ ਹੈ।
ਪਿੱਚ ਅਤੇ ਮੈਦਾਨ ਦੇਖ ਡਰੇ ਭਾਰਤੀ ਖਿਡਾਰੀ, ਘੱਟ ਕੀਤਾ ਇਕ ਦਿਨ ਦਾ ਅਭਿਆਸ ਮੈਚ
NEXT STORY