ਕੇਪਟਾਊਨ— ਦੱਖਣੀ ਅਫਰੀਕੀ ਮਹਿਲਾ ਕਿਰਕਟ ਟੀਮ ਦੀ ਕਪਤਾਨ ਡੇਨ ਵਾਨ ਨਿਕਰਕ ਨੇ ਆਪਣੀ ਹੀ ਟੀਮ ਸਾਥੀ ਮਾਰਿਜਾਨੇ ਕੈਪ ਨਾਲ ਵਿਆਹ ਬੰਧਨ ਵਿਚ ਬੱਝ ਗਈ ਹੈ। ਦੋਵੇਂ ਮਹਿਲਾ ਕ੍ਰਿਕਟਰਾਂ ਦੇ ਇਸ ਸਮਲਿੰਗੀ ਵਿਆਹ ਦੀ ਸੂਚਨਾ ਇੰਸਟਾਗ੍ਰਾਮ 'ਤੇ ਮਿਲੀ, ਜਿੱਥੇ ਗੇਂਦਬਾਜ਼ੀ ਆਲਰਾਊਂਡਰ ਕੈਪ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ਾਂਝੀਆਂ ਕੀਤੀਆਂ। ਰਿਪੋਰਟਾਂ ਮੁਤਾਬਕ ਇਸ ਵਿਆਹ ਵਿਚ ਦੱਖਣੀ ਅਫਰੀਕੀ ਮਹਿਲਾ ਟੀਮ ਦੀਆਂ ਖਿਡਾਰੀਆਂ ਨੇ ਹਿੱਸਾ ਲਿਆ।
ਇੰਸਟਾਗ੍ਰਾਮ ਵਿਚ ਤਸਵੀਰਾਂ ਵਿਚ ਵਿਆਹ ਦੌਰਾਨ ਦੋਵੇਂ ਮਹਿਲਾ ਕ੍ਰਿਕਟਰਾਂ ਨੇ ਸਫੇਦ ਰੰਗ ਦੀ ਦੁਲਹਨ ਦੀ ਪੋਸ਼ਾਕ ਪਹਿਨੀ ਸੀ ਤੇ ਉਹ ਵਿੱਾਹ ਲਈ ਅਧਿਕਾਰਤ ਰੂਸ ਤੋਂ ਦਸਤਾਵੇਜ਼ਾਂ 'ਤੇ ਹਸਤਾਖਰ ਕਰਦੀ ਦਿਸ ਰਹੀ ਹੈ। ਦੋਵੇਂ ਖਿਡਾਰਨਾਂ ਨੇ ਸਾਲ 2009 ਵਿਸ਼ਵ ਕੱਪ ਵਿਚ ਦੋ ਦਿਨ ਦੇ ਅੰਦਰ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵੈਨ ਨਿਕਰਕ ਨੇ ਵੈਸਟਇੰਡੀਜ਼ ਵਿਰੁੱਧ 8 ਮਾਰਚ ਜਦਕਿ ਕੈਪ ਨੇ 10 ਮਾਰਚ ਨੂੰ ਦੱਖਣੀ ਅਫਰੀਕਾ ਲਈ ਡੈਬਿਊ ਕੀਤਾ ।
ਮਹਿਲਾ ਟੀਮ ਦੀ ਕਪਤਾਨ ਨਿਕਰਕ ਨੇ ਕਰੀਅਰ ਵਿਚ 95 ਵਨ ਡੇ ਖੇਡੇ ਹਨ ਤੇ ਵਨ ਡੇ ਵਿਚ ਦੱਖਣੀ ਅਫਰੀਕਾ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਖਿਡਾਰੀ ਹੈ ਜਦਕਿ ਕੈਪ ਨੇ 93 ਵਨ ਡੇ ਤੇ 62 ਟੀ-20 ਮੈਚ ਖੇਡੇ ਹਨ। ਦੱਖਣੀ ਅਫਰੀਕਾ ਦੀ ਮਹਿਲਾ ਟੀਮ ਦੀਆਂ ਦੋਵੇਂ ਖਿਡਾਰੀਆਂ ਤੋਂ ਪਹਿਲਾਂ ਪਿਛਲੇ ਸਾਲ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਐਮੀ ਸੇਥਰਵੇਟ ਤੇ ਲਿਆ ਤਾਹੂਹੂ ਨੇ ਵੀ ਸਮਲਿੰਗੀ ਵਿਆਹ ਕੀਤਾ ਸੀ।
ਬਾਰਸੀਲੋਨਾ ਦੇ ਸਾਬਕਾ ਮੁਖੀ ਐਨਰਿਕ ਬਣੇ ਸਪੇਨ ਦੇ ਕੋਚ
NEXT STORY