ਨਿਊਯਾਰਕ (ਰਾਜ ਗੋਗਨਾ) - ਬੀਤੇਂ ਦਿਨ ਅਮਰੀਕਾ ਦੇ ਰਾਜ ਇਲੀਨੋਇਸ ’ਚ ਇਕ ਭਾਰਤੀ ਨਾਲ ਜੁੜੀ ਇਕ ਹੋਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜੋ ਇਸ ਵਾਰ, ਇਹ ਇਲੀਨੋਇਸ ਰਾਜ ਤੋਂ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਕ ਭਾਰਤੀ ਸ਼ੱਕੀ ਚੇਨਾ ਬੋਰਾ, 30 ਸਾਲਾ, ਨੇ ਕਥਿਤ ਤੌਰ 'ਤੇ ਇੱਕ ਮਹਿਲਾ ਕੈਬ ਡਰਾਈਵਰ ਦੇ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨਾਲ ਛੇੜਛਾੜ ਵੀ ਕੀਤੀ। ਪੀੜਤਾ ਦੇ ਬਿਆਨ ਦੇ ਅਨੁਸਾਰ, ਉਸ ਨੇ ਉਸ ਦੀ ਗਰਦਨ ਨੂੰ ਛੂਹਿਆ ਅਤੇ ਜ਼ਬਰਦਸਤੀ ਉਸ ਦੀ ਸੱਜੀ ਛਾਤੀ ਨੂੰ ਫੜ ਲਿਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਅੱਤਵਾਦੀ ਹਮਲਿਆਂ ’ਚ ਸੁਰੱਖਿਆ ਮੁਲਾਜ਼ਮਾਂ ਦੀ ਮੌਤ, 11 ਜ਼ਖਮੀ
ਉਸਨੇ ਘਟਨਾ ਦੀ ਸੂਚਨਾ 911 'ਤੇ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਚੇਨਾ ਬੋਰਾ ਨੂੰ ਹਿਰਾਸਤ ’ਚ ਲੈ ਲਿਆ। ਚੇਨਾ ਬੋਰਾ ਬੀਤੇਂ ਦਿਨ ਵੀਰਵਾਰ ਨੂੰ ਅਦਾਲਤ 'ਚ ਪੇਸ਼ ਹੋਇਆ, ਜਿੱਥੇ ਉਸ ਨੂੰ ਮੁਕੱਦਮੇ ਤੋਂ ਪਹਿਲਾਂ ਰਿਹਾਈ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਹੁਣ ਉਸ ਨੂੰ 15 ਅਕਤੂਬਰ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ। ਅਮਰੀਕਾ ਵਰਗੇ ਦੇਸ਼ ਦੇ ’ਚ ਅਜਿਹੇ ਮਾਮਲੇ ਬਹੁਤ ਹੀ ਗੁੰਝਲਦਾਰ ਹੁੰਦੇ ਹਨ, ਅਤੇ ਜੱਜ ਬਹੁਤ ਸਖਤ ਹੁੰਦੇ ਹਨ, ਖਾਸ ਕਰਕੇ ਪੀੜਤ ਦੀ ਦੁਰਦਸ਼ਾ ਨੂੰ ਧਿਆਨ ’ਚ ਰੱਖਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਖਵਾਦੀ ਬਾਗੀਆਂ ਨੇ 19 ਮਹੀਨਿਆਂ ਤੋਂ ਬੰਧਕ ਬਣਾਏ ਪਾਇਲਟ ਨੂੰ ਕੀਤਾ ਰਿਹਾਅ
NEXT STORY