ਨਵੀਂ ਦਿੱਲੀ (ਭਾਸ਼ਾ)– ਧਾਕੜ ਬੱਲੇਬਾਜ਼ ਮੈਥਿਊ ਹੇਡਨ ਭਾਰਤ ਵਿਰੁੱਧ ਮੌਜੂਦਾ ਟੈਸਟ ਲੜੀ ਵਿਚ ਆਸਟਰੇਲੀਆ ਦੀ ਬੱਲੇਬਾਜ਼ੀ ਦੀ ਸਮੱਸਿਆ ਦੂਰ ਕਰਨ ਲਈ ਤਿਆਰ ਹੈ, ਜੇਕਰ ਉਸ ਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ ਤਾਂ। ਆਸਟਰੇਲੀਆ ਦੇ ਬੱਲੇਬਾਜ਼ਾਂ ਨੂੰ ਪਹਿਲੇ ਦੋ ਟੈਸਟਾਂ ਵਿਚ ਭਾਰਤੀ ਸਪਿਨਰਾਂ ਨੇ ਕਾਫੀ ਪ੍ਰੇਸ਼ਾਨ ਕੀਤਾ। ਆਸਟਰੇਲੀਆ ਨੇ ਨਾਗਪੁਰ ਤੇ ਨਵੀਂ ਦਿੱਲੀ ਵਿਚ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਅਗਵਾਈ ਵਿਚ ਭਾਰਤੀ ਸਪਿਨਰਾਂ ਵਿਰੁੱਧ 40 ਵਿਚੋਂ 32 ਵਿਕਟਾਂ ਗੁਆਈਆਂ।
ਹੇਡਨ ਨੇ ਕਿਹਾ ਕਿ ਉਹ ਭਾਰਤੀ ਸਪਿਨਰਾਂ ਵਿਰੁੱਧ ਆਸਟਰੇਲੀਆ ਦੀ ਮਦਦ ਕਰਨ ਲਈ ਖੁਸ਼ੀ-ਖੁਸ਼ੀ ਆਪਣਾ ਹੱਥ ਅੱਗੇ ਵਧਾਏਗਾ ਤੇ ਉਹ ਇਸਦੇ ਲਈ ਕੁਝ ਨਹੀਂ ਲਵੇਗਾ। ਹੇਡਨ ਨੇ ਕਿਹਾ ਕਿ 100 ਫ਼ੀਸਦੀ, ਦਿਨ ਜਾਂ ਰਾਤ, ਕਿਸੇ ਵੀ ਸਮੇਂ। ਖੱਬੇ ਹੱਥ ਦੇ ਇਸ 51 ਸਾਲਾ ਸਾਬਕਾ ਬੱਲੇਬਾਜ਼ ਨੇ ਕਿਹਾ ਕਿ ਮੈਨੂੰ ਜਦੋਂ ਵੀ ਕੁਝ ਵੀ ਕਰਨ ਲਈ ਕਿਹਾ ਜਾਂਦਾ ਹੈ ਤਾਂ ਮੈਂ ਹਮੇਸ਼ਾ ਕਿਸੇ ਵੀ ਸਮੇਂ ਉਸਦੇ ਲਈ ਹਾਂ ਕਹਿੰਦਾ ਹਾਂ। ਹੇਡਨ ਨੇ ਕਿਹਾ ਕਿ ਉਹ ਆਸਟਰੇਲੀਆਈ ਟੀਮ ਨਾਲ ਸਮਾਂ ਬਿਤਾਉਣ ਲਈ ਕ੍ਰਿਕਟ ਆਸਟਰੇਲੀਆ ਤੋਂ ਕੋਈ ਪੈਸਾ ਨਹੀਂ ਲਵੇਗਾ ਪਰ ਉਹ ਚਾਹੁੰਦਾ ਹੈ ਕਿ ਗਵਰਨਿੰਗ ਬਾਡੀ ਮੌਜੂਦਾ ਖਿਡਾਰੀਆਂ ਨੂੰ ਪਿਛਲੀ ਪੀੜ੍ਹੀ ਨਾਲ ਜੋੜੇ।
ਵਿਸ਼ਵ ਸ਼ਤਰੰਜ ਟ੍ਰੇਨਰ ਕਮਿਸ਼ਨ ਦੇ ਅਹਿਮ ਅਹੁਦੇ 'ਤੇ ਪੁੱਜੇ ਭਾਰਤ ਦੇ ਵਿਸ਼ਾਲ ਸਰੀਨ
NEXT STORY