ਮੈਲਬੋਰਨ— ਭਾਰਤ ਅਤੇ ਆਸਟਰੇਲੀਆ ਵਿਚਾਲੇ ਮੈਲਬੋਰਨ ਬਾਕਸਿੰਗ ਡੇ ਟੈਸਟ 'ਚ ਭਾਰਤ ਵੱਲੋਂ ਮਯੰਕ ਅਗਰਵਾਲ ਨੇ ਡੈਬਿਊ ਕੀਤਾ। 27 ਸਾਲਾ ਇਸ ਬੱਲੇਬਾਜ਼ ਨੇ 8 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 161 ਗੇਂਦਾਂ 'ਚ 76 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਮਯੰਕ ਨੇ ਸਾਬਕਾ ਮਹਾਨ ਕਪਤਾਨ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ। ਗਾਵਸਕਰ ਨੇ ਜਦੋਂ ਟੈਸਟ 'ਚ ਡੈਬਿਊ ਕੀਤਾ ਸੀ ਤਾਂ ਉਨ੍ਹਾਂ ਨੇ ਓਪਨਿੰਗ ਕਰਦੇ ਹੋਏ 65 ਦੌੜਾਂ ਦੀ ਪਾਰੀ ਖੇਡੀ ਪਰ ਹੁਣ ਮਯੰਕ ਉਨ੍ਹਾਂ ਨੂੰ ਪਿੱਛੇ ਛੱਡਦੇ ਹੋਏ ਓਪਨਿੰਗ 'ਚ ਸਭ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਦੇ ਹੋਏ ਦੂਜੇ ਭਾਰਤੀ ਬਣ ਗਏ।
ਤੋੜਿਆ 71 ਸਾਲਾ ਪੁਰਾਣਾ ਰਿਕਾਰਡ
ਮਯੰਕ ਆਸਟਰੇਲੀਆ 'ਚ ਡੈਬਿਊ ਕਰਦੇ ਹੋਏ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 71 ਸਾਲਾ ਪੁਰਾਣਾ ਰਿਕਾਰਡ ਤੋੜਿਆ। ਮਯੰਕ ਤੋਂ ਪਹਿਲਾਂ ਦੱਤੂ ਫੜਕਰ ਨੇ 1947 'ਚ ਸਿਡਨੀ 'ਚ ਡੈਬਿਊ ਕੀਤਾ ਸੀ। ਉਸ ਦੌਰਾਨ ਫੜਕਰ ਨੇ 51 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਰਿਸ਼ੀਕੇਸ਼ ਕਾਨਿਤਕਰ ਨੇ ਮੈਲਬੋਰਨ 'ਚ 1999 'ਚ 45 ਅਤੇ ਸਈਅਦ ਆਬਿਦ ਅਲੀ ਨੇ 1967 'ਚ ਐਲੀਡਲੇਡ 'ਚ 33 ਦੌੜਾਂ ਦੀ ਪਾਰੀ ਖੇਡੀ ਸੀ।

ਡੈਬਿਊ ਦੀ ਪਹਿਲੀ ਪਾਰੀ 'ਚ ਅਰਧ ਸੈਂਕੜਾ ਲਗਾਉਣ ਵਾਲੇ ਭਾਰਤੀ ਬੱਲੇਬਾਜ਼
ਮਯੰਕ ਭਾਰਤ ਲਈ ਟੈਸਟ ਖੇਡਣ ਵਾਲੇ 294ਵੇਂ ਖਿਡਾਰੀ ਬਣ ਗਏ ਹਨ। ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਪਹਿਲਾਂ ਸਾਲ 1934 'ਚ ਕੋਲਕਾਤਾ ਦੇ ਦਿਲਾਵਰ ਹੁਸੈਨ (59) ਨੇ ਇੰਗਲੈਂਡ ਦੇ ਖਿਲਾਫ ਟੈਸਟ ਕਰੀਅਰ ਦੀ ਪਹਿਲੀ ਹੀ ਪਾਰੀ 'ਚ ਅਰਧ ਸੈਂਕੜਾ ਲਾ ਦਿੱਤਾ ਸੀ। ਜਿਸ ਤੋਂ ਬਾਅਦ ਸਾਲ 1948 'ਚ ਕੇ.ਸੀ. ਇਬ੍ਰਾਹਿਮ (85) ਨੇ ਵੈਸਟਇੰਡੀਜ਼ ਦੇ ਖਿਲਾਫ, 1971 'ਚ ਸੁਨੀਲ ਗਾਵਸਕਰ (65) ਨੇ ਪੋਰਟ ਆਫ ਸਪੇਨ 'ਚ ਵੈਸਟਇੰਡੀਜ਼ ਦੇ ਖਿਲਾਫ, 1982 'ਚ ਅਰੁਣ ਲਾਲ (63) ਨੇ ਚੇਨਈ 'ਚ ਸ੍ਰੀਲੰਕਾ ਦੇ ਖਿਲਾਫ ਅਤੇ ਸ਼ਿਖਰ ਧਵਨ (187) ਨੇ ਆਸਟਰੇਲੀਆ ਦੇ ਖਿਲਾਫ ਆਪਣੇ ਡੈਬਿਊ ਟੈਸਟ 'ਚ ਅਰਧ ਸੈਂਕੜੇ ਲਾਏ ਸਨ। ਇਸ ਸਾਲ ਰਾਜਕੋਟ 'ਚ ਵੈਸਟਇੰਡੀਜ਼ ਦੇ ਖਿਲਾਫ ਆਪਣੇ ਡੈਬਿਊ ਮੈਚ 'ਚ ਪ੍ਰਿਥਵੀ ਸ਼ਾਅ ਨੇ ਵੀ 134 ਦੌੜਾਂ ਦੀ ਪਾਰੀ ਖੇਡੀ ਸੀ।
ਆਸਟਰੇਲੀਆਈ ਕੁਮੈਂਟੇਟਰ ਨੇ ਉਡਾਇਆ ਮਯੰਕ ਦਾ ਮਜ਼ਾਕ, ਭਾਰਤੀਆਂ ਨੇ ਕੀਤਾ ਟਰੋਲ
NEXT STORY