ਸ਼ਾਰਜਾਹ- ਕਿੰਗਜ਼ ਇਲੈਵਨ ਪੰਜਾਬ ਟੀਮ ਵਲੋਂ ਮਯੰਕ ਅਰਗਵਾਲ ਨੇ ਆਪਣੇ ਆਈ. ਪੀ. ਐੱਲ. ਕਰੀਅਰ ਦਾ ਪਹਿਲਾ ਸੈਂਕੜਾ ਲਗਾਉਣ ਦਾ ਕਮਾਲ ਕਰ ਦਿਖਾਇਆ ਹੈ। ਮਯੰਕ ਨੇ ਸਿਰਫ 45 ਗੇਂਦਾਂ 'ਚ ਸੈਂਕੜਾ ਲਗਾ ਕੇ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ। ਅਗਰਵਾਲ 50 ਗੇਂਦਾਂ 'ਤੇ 106 ਦੌੜਾਂ ਬਣਾ ਕੇ ਆਊਟ ਹੋਇਆ, ਆਪਣੀ ਪਾਰੀ 'ਚ ਉਸ ਨੇ 10 ਚੌਕੇ ਅਤੇ 7 ਛੱਕੇ ਲਗਾਏ। ਅਗਰਵਾਲ ਆਈ. ਪੀ. ਐੱਲ. ਦੇ ਇਤਿਹਾਸ 'ਚ ਭਾਰਤੀ ਬੱਲੇਬਾਜ਼ਾਂ ਵਲੋਂ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਇਸ ਮਾਮਲੇ 'ਚ ਯੂਸੁਫ ਪਠਾਨ ਪਹਿਲੇ ਨੰਬਰ 'ਤੇ ਹੈ। ਯੂਸੁਫ ਪਠਾਨ ਨੇ ਆਈ. ਪੀ. ਐੱਲ. 'ਚ 37 ਗੇਂਦਾਂ 'ਤੇ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ 47 ਗੇਂਦਾਂ 'ਤੇ ਸੈਂਕੜਾ ਲਗਾਇਆ ਸੀ ਅਤੇ ਵਰਿੰਦਰ ਸਹਿਵਾਗ ਨੇ 48 ਗੇਂਦਾਂ 'ਚ ਸੈਂਕੜਾ ਲਗਾਇਆ ਸੀ।
45 ਗੇਂਦਾਂ 'ਤੇ ਸੈਂਕੜਾ ਲਗਾ ਕੇ ਅਗਰਵਾਲ ਨੇ ਮੁਰਲੀ ਵਿਜੇ, ਵਿਰਾਟ ਕੋਹਲੀ ਅਤੇ ਵਰਿੰਦਰ ਸਹਿਵਾਗ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੇ. ਐੱਲ. ਰਾਹੁਲ ਦੇ ਨਾਲ ਮਯੰਕ ਨੇ ਪਹਿਲੇ ਵਿਕਟ ਦੇ ਲਈ 183 ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ ਆਈ. ਪੀ. ਐੱਲ. ਦੇ ਇਤਿਹਾਸ 'ਚ ਓਪਨਿੰਗ ਵਿਕਟ ਦੇ ਲਈ ਇਹ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਹੈ। ਡੇਵਿਡ ਵਾਰਨਰ ਅਤੇ ਬੇਅਰਸਟੋ ਨੇ 2019 'ਚ ਆਰ. ਸੀ. ਬੀ. ਵਿਰੁੱਧ 185 ਦੌੜਾਂ ਦੀ ਸਾਂਝੇਦਾਰੀ ਪਹਿਲੇ ਵਿਕਟ ਦੇ ਲਈ ਕੀਤੀ ਸੀ, ਗੰਭੀਰ ਅਤੇ ਕ੍ਰਿਸ ਲਿਨ ਨੇ 2017 'ਚ ਗੁਜਰਾਤ ਲਾਇੰਸ ਵਿਰੁੱਧ ਪਹਿਲੇ ਵਿਕਟ ਦੇ ਲਈ 184 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।
IPL 2020 : ਅਗਰਵਾਲ ਨੇ ਲਗਾਇਆ ਪਹਿਲਾ ਸੈਂਕੜਾ, ਬਣਾਇਆ ਇਹ ਰਿਕਾਰਡ
NEXT STORY