ਸ਼ਾਰਜਾਹ- ਲੈਅ 'ਚ ਚੱਲ ਰਹੇ ਕਿੰਗਜ਼ ਇਲੈਵਨ ਪੰਜਾਬ ਦੇ ਓਪਨਰ ਨੇ ਰਾਜਸਥਾਨ ਰਾਇਲਜ਼ ਦੇ ਵਿਰੁੱਧ ਖੇਡੇ ਗਏ ਮੈਚ ਦੇ ਦੌਰਾਨ ਵੀ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਪਿਛਲੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਕੇ. ਐੱਲ. ਰਾਹੁਲ ਜਿੱਥੇ ਇਕ ਪਾਸੇ ਮੋਰਚਾ ਸੰਭਾਲੀ ਖੜ੍ਹੇ ਤਾਂ ਉਸਦੇ ਸਾਥੀ ਮਯੰਕ ਅਗਰਵਾਲ ਨੇ 200 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਦੋਵਾਂ ਓਪਨਰਸ ਨੇ ਪੰਜਾਬ ਦਾ ਸਕੋਰ 10 ਓਵਰਾਂ 'ਚ ਹੀ 110 'ਤੇ ਖੜ੍ਹਾ ਕਰ ਦਿੱਤਾ ਸੀ। ਇਸ ਦੌਰਾਨ ਮਯੰਕ ਨੇ ਆਪਣੇ ਆਈ. ਪੀ. ਐੱਲ. ਕਰੀਅਰ ਦਾ ਪਹਿਲਾ ਸੈਂਕੜਾ ਵੀ ਪੂਰਾ ਕੀਤਾ। ਉਨ੍ਹਾਂ ਨੇ ਆਈ. ਪੀ. ਐੱਲ. ਦੇ ਇਸ ਸੀਜ਼ਨ ਦਾ 100ਵਾਂ ਛੱਕਾ ਵੀ ਲਗਾਇਆ, ਨਾਲ ਹੀ ਸੀਜ਼ਨ ਦੇ ਸਿਕਸਰ ਕਿੰਗ ਵੀ ਬਣ ਗਏ। ਦੇਖੋ ਰਿਕਾਰਡ-
ਸਭ ਤੋਂ ਜ਼ਿਆਦਾ ਦੌੜਾਂ
217 ਕੇ. ਐੱਲ. ਰਾਹੁਲ
214 ਮਯੰਕ ਅਗਰਵਾਲ
173 ਫਾਫ ਡੂ ਪਲੇਸਿਸ
92 ਰੋਹਿਤ ਸ਼ਰਮਾ
85 ਮਨੀਸ਼ ਪਾਂਡੇ
ਆਈ. ਪੀ. ਐੱਲ. 'ਚ ਮਯੰਕ ਅਗਰਵਾਲ ਦਾ ਸਭ ਤੋਂ ਟਾਪ ਸਕੋਰ
100 ਬਨਾਮ ਰਾਜਸਥਾਨ, ਸ਼ਾਰਜਾਹ 2020
89 ਬਨਾਮ ਦਿੱਲੀ, ਦੁਬਈ 2020
68 ਬਨਾਮ ਪੰਜਾਬ ਪੁਣੇ 2015
64 ਬਨਾਮ ਐੱਮ. ਆਈ. ਬੈਂਗਲੁਰੂ 2012
ਆਈ. ਪੀ. ਐੱਲ. 'ਚ ਭਾਰਤੀ ਖਿਡਾਰੀਆਂ ਵਲੋਂ ਸਭ ਤੋਂ ਜ਼ਿਆਦਾ ਤੇਜ਼ 100 ਦੌੜਾਂ
37 ਯੂਸੁਫ ਪਠਾਨ ਬਨਾਮ ਐੱਮ. ਆਈ., ਮੁੰਬਈ 2010
45 ਮਯੰਕ ਅਗਰਵਾਲ ਬਨਾਮ ਆਰ. ਆਰ, ਸ਼ਾਰਜਾਹ 2020
46 ਮੁਰਲੀ ਵਿਜੇ ਬਨਾਮ ਆਰ. ਆਰ., ਚੇਨਈ 2010
47 ਵਿਰਾਟ ਕੋਹਲੀ ਬਨਾਮ ਪੰਜਾਬ, ਬੈਂਗਲੁਰੂ 2016
48 ਵਰਿੰਦਰ ਸਹਿਵਾਗ ਬਨਾਮ ਡੈਕਨ, ਹੈਦਰਾਬਾਦ 2011
ਸਭ ਤੋਂ ਜ਼ਿਆਦਾ ਛੱਕੇ
11 ਮਯੰਕ ਅਗਰਵਾਲ, ਪੰਜਾਬ
9 ਸੰਜੂ ਸੈਮਸਨ, ਰਾਜਸਥਾਨ
9 ਕੇ. ਐੱਲ. ਰਾਹੁਲ, ਪੰਜਾਬ
7 ਫਾਫ ਡੂ ਪਲੇਸਿਸ, ਚੇਨਈ
6 ਰੋਹਿਤ ਸ਼ਰਮਾ, ਮੁੰਬਈ
ਸਭ ਤੋਂ ਵਧੀਆ ਸਟ੍ਰਾਈਕ ਰੇਟ
166.10 ਮਯੰਕ ਅਰਗਵਾਲ
163.70 ਕੇ. ਐੱਲ. ਰਾਹੁਲ
149.13 ਫਾਫ ਡੂ ਪਲੇਸਿਸ
143.75 ਰੋਹਿਤ ਸ਼ਰਮਾ
132.69 ਪ੍ਰਿਥਵੀ ਸ਼ਾਹ
ਹੀਲੀ ਨੇ ਤੋੜਿਆ ਧੋਨੀ ਦਾ ਰਿਕਾਰਡ, ਆਸਟਰੇਲੀਆ ਨੇ ਜਿੱਤੀ ਸੀਰੀਜ਼
NEXT STORY