ਪੈਰਿਸ- ਲਿਓਨਿਲ ਮੇਸੀ ਦੇ ਪੈਨਲਟੀ 'ਤੇ ਗੋਲ ਕਰਨ 'ਚ ਅਸਫਲ ਰਹਿਣ ਦੇ ਬਾਅਦ ਉਨ੍ਹਾਂ ਦੇ ਸਾਥੀ ਕਾਈਲਨ ਐਮਬਾਪੇ ਨੇ ਦੂਜੇ ਹਾਫ ਦੀ ਇੰਜੁਰੀ ਟਾਈਮ 'ਚ ਸਿੰਗਲ ਗੋਲ ਦਾਗਿਆ ਜਿਸ ਨਾਲ ਪੈਰਿਸ ਸੇਂਟ ਜਰਮੇਨ ਨੇ (ਪੀ. ਐੱਸ. ਜੀ.) ਨੇ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਆਖ਼ਰੀ 16 ਦੇ ਮੈਚ 'ਚ ਰੀਆਲ ਮੈਡ੍ਰਿਡ ਨੂੰ 1-0 ਨਾਲ ਹਰਾਇਆ।
ਐਮਬਾਪੇ ਨੇ ਇਸ ਸੈਸ਼ਨ 'ਚ ਫ੍ਰਾਂਸੀਸੀ ਲੀਗ 'ਚ ਕਈ ਵਾਰ ਆਖ਼ਰੀ ਪਲਾਂ 'ਚ ਗੋਲ ਕਰਕੇ ਪੀ. ਐੱਸ. ਜੀ. ਨੂੰ ਅੰਕ ਦਿਵਾਏ ਤੇ ਉਨ੍ਹਾਂ ਨੇ ਮੁੜ ਤੋਂ ਅਜਿਹਾ ਕਮਾਲ ਕੀਤਾ। ਪਹਿਲੇ ਪੜਾਅ ਦੇ ਇਸ ਮੈਚ 'ਚ ਇੰਜੁਰੀ ਟਾਈਮ ਦੇ ਚੌਥੇ ਤੇ ਆਖ਼ਰੀ ਮਿੰਟ 'ਚ ਨੇਮਾਰ ਤੋਂ ਪਾਸ ਮਿਲਣ ਦੇ ਬਾਅਦ ਐਮਬਾਪੇ ਨੇ ਦੋ ਡਿਫ਼ੈਂਡਰਾਂ ਨੂੰ ਚਕਮਾ ਦੇ ਕੇ ਗੋਲਕੀਪਰ ਥਿਬਾਟ ਕੂਰਟਿਸ ਦੇ ਪੈਰਾਂ ਦੇ ਵਿਚਾਲੇ ਤੋਂ ਗੇਂਦ ਗੋਲ 'ਚ ਪਾਈ।
ਇਸ ਤੋਂ ਪਹਿਲਾਂ ਖੇਡ ਦੇ 61ਵੇਂ ਮਿੰਟ 'ਚ ਦਾਨੀ ਕਾਰਵਾਜਲ ਦੇ ਫਾਊਲ ਕਾਰਨ ਪੀ. ਐੱਸ. ਜੀ. ਨੂੰ ਪੈਨਲਟੀ ਮਿਲੀ ਸੀ ਪਰ ਕੂਰਟਿਸ ਨੇ ਆਪਣੇ ਖੱਬੇ ਪਾਸੇ ਡਾਈਵ ਲਾ ਕੇ ਮੇਸੀ ਦਾ ਸ਼ਾਟ ਰੋਕ ਦਿੱਤਾ ਸੀ। ਦੂਜੇ ਪੜਾਅ ਦਾ ਮੈਚ 9 ਮਾਰਚ ਨੂੰ ਖੇਡਿਆ ਜਾਵੇਗਾ।
ਹਿਰਾਸਤ ਦੌਰਾਨ ਖੁਦ ਨੂੰ ਸ਼ਕਤੀਹੀਣ ਮਹਿਸੂਸ ਕੀਤਾ: ਨੋਵਾਕ ਜੋਕੋਵਿਚ
NEXT STORY