ਡਾਰਵਿਨ- ਆਸਟ੍ਰੇਲੀਆ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਪਹਿਲੇ ਟੈਸਟ ਮੈਚ ਵਿੱਚ ਬੰਗਲਾਦੇਸ਼ ਹੱਥੋਂ ਮਿਲੀ ਅਣਕਿਆਸੀ ਹਾਰ ਤੋਂ ਬਾਅਦ ਟੈਸਟ ਟੀਮ ਵਿੱਚ ਤੁਰੰਤ ਬਦਲਾਅ ਕਰਨ ਦੀ ਜਲਦਬਾਜ਼ੀ ਪ੍ਰਤੀ ਚੇਤਾਵਨੀ ਦਿੱਤੀ ਹੈ। ਦੂਜੇ ਟੈਸਟ ਮੈਚ ਵਿੱਚ ਬੰਗਲਾਦੇਸ਼ ਦਾ ਦੁਬਾਰਾ ਸਾਹਮਣਾ ਕਰਨ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਕੋਲ ਖ਼ੁਦ ਨੂੰ ਮੁੜ ਸੰਗਠਿਤ ਕਰਨ ਲਈ ਛੇ ਦਿਨਾਂ ਦਾ ਸਮਾਂ ਹੈ। ਮੈਕਡੋਨਲਡ ਨੇ ਇਸ ਹਾਰ ਨੂੰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦਾ ਸਭ ਤੋਂ ਅਣਕਿਆਸਾ ਨਤੀਜਾ ਅਤੇ ਟੈਸਟ ਕ੍ਰਿਕਟ ਦੇ ਲਗਭਗ 150 ਸਾਲਾਂ ਦੇ ਇਤਿਹਾਸ ਦੇ ਸਭ ਤੋਂ ਸਪੱਸ਼ਟ ਨਤੀਜਿਆਂ ਵਿੱਚੋਂ ਇੱਕ ਮੰਨਿਆ ਹੈ।
"ਅਸੀਂ ਇਸ ਟੈਸਟ ਮੈਚ ਵਿੱਚ ਖ਼ਰਾਬ ਰਹੇ" —
ਕੋਚ ਮੈਕਡੋਨਲਡ ਮੁੱਖ ਕੋਚ ਨੇ ਡਾਰਵਿਨ ਵਿਖੇ ਗੱਲਬਾਤ ਕਰਦਿਆਂ ਕਿਹਾ, "ਅਸੀਂ ਇਸ ਟੈਸਟ ਮੈਚ ਵਿੱਚ ਖ਼ਰਾਬ ਰਹੇ। ਜਦੋਂ ਵੀ ਤੁਸੀਂ ਇਸ ਪਿੱਚ 'ਤੇ ਦੋ ਪਾਰੀਆਂ ਵਿੱਚ 500 ਤੋਂ ਘੱਟ ਦੌੜਾਂ ਬਣਾਉਂਦੇ ਹੋ, ਤਾਂ ਸਾਨੂੰ ਕੁਝ ਸੁਧਾਰ ਕਰਨ ਦੀ ਲੋੜ ਹੁੰਦੀ ਹੈ। ਇਹ ਸਵੀਕਾਰ ਕਰਨਾ ਮੁਸ਼ਕਲ ਹੈ ਕਿ ਅਸੀਂ ਆਪਣੇ ਖੇਡ ਪੱਧਰ (ਸਟੈਂਡਰਡ) ਨੂੰ ਹੇਠਾਂ ਡਿੱਗਣ ਦਿੱਤਾ ਹੈ।" ਦੱਸਣਯੋਗ ਹੈ ਕਿ ਡਾਰਵਿਨ ਵਿੱਚ 31 ਸਾਲਾ ਰਿਜ਼ਰਵ ਬੱਲੇਬਾਜ਼ ਅਤੇ ਵਿਕਟਕੀਪਰ ਜੋਸ਼ ਇੰਗਲਿਸ, ਅਤੇ ਚੋਟੀ ਦੇ ਬੱਲੇਬਾਜ਼ ਸਟੀਵ ਸਮਿਥ ਤੇ ਉਸਮਾਨ ਖਵਾਜਾ ਪਿਛਲੇ 12 ਮਹੀਨਿਆਂ ਵਿੱਚ ਟੈਸਟ ਮੈਚ ਤੋਂ ਬਾਹਰ ਰਹਿਣ ਵਾਲੇ ਪਹਿਲੇ ਖਿਡਾਰੀ ਬਣੇ ਹਨ।
ਰਿਕੀ ਪੋਂਟਿੰਗ ਵੱਲੋਂ ਵੱਡੇ ਬਦਲਾਅ ਦੀ ਮੰਗ
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਟੀਮ ਚੋਣ ਵਿੱਚ ਤੁਰੰਤ ਅਤੇ ਵੱਡੇ ਬਦਲਾਅ ਕਰਨ ਦੀ ਮੰਗ ਉਠਾਈ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 12 ਮਹੀਨਿਆਂ ਵਿੱਚ ਖੇਡੇ ਜਾਣ ਵਾਲੇ 21 ਟੈਸਟ ਮੈਚਾਂ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਟੀਮ ਨੂੰ ਮੁੜ ਸੁਰਜੀਤ ਕਰਨ ਦਾ ਇਹ ਸਭ ਤੋਂ ਢੁਕਵਾਂ ਸਮਾਂ ਹੈ। ਪੋਂਟਿੰਗ ਨੇ ਖ਼ਾਸ ਤੌਰ 'ਤੇ ਓਪਨਰ ਜੇਕ ਵੇਦਰਲਡ ਅਤੇ ਵਨ-ਡਾਊਨ ਖੇਡਣ ਵਾਲੇ ਮਾਰਨਸ ਲਾਬੂਸ਼ੇਨ ਦੇ ਸਥਾਨਾਂ ਦੀ ਪਛਾਣ ਕੀਤੀ ਹੈ, ਜਿੱਥੇ ਸਭ ਤੋਂ ਵੱਧ ਬਦਲਾਅ ਦੀ ਲੋੜ ਹੈ। ਜੇਕਰ ਟੀਮ ਵਿੱਚ ਬਦਲਾਅ ਹੁੰਦਾ ਹੈ, ਤਾਂ ਵਿਕਟੋਰੀਆ ਦੇ ਦੋ ਖਿਡਾਰੀ ਕੈਂਪਬੈਲ ਕੈਲਾਵੇ ਅਤੇ ਓਲੀ ਪੀਕ ਇਸ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ।
ਖਿਡਾਰੀਆਂ ਵਿੱਚ ਅਜੇ ਬਹੁਤ ਕ੍ਰਿਕਟ ਬਾਕੀ
ਕੋਚ ਪੋਂਟਿੰਗ ਦੀ ਇਸ ਮੰਗ 'ਤੇ ਕੋਚ ਮੈਕਡੋਨਲਡ ਨੇ ਕਿਹਾ ਕਿ ਹਾਰ ਤੋਂ ਬਾਅਦ ਹਮੇਸ਼ਾ ਬਦਲਾਅ ਦੀ ਮੰਗ ਉੱਠਦੀ ਰਹਿੰਦੀ ਹੈ। ਉਨ੍ਹਾਂ ਕਿਹਾ, "ਸਾਡੇ ਖਿਡਾਰੀ ਚੇਂਜਿੰਗ ਰੂਮ ਵਿੱਚ ਬੈਠੇ ਹਨ ਅਤੇ ਉਹ ਇਸ ਹਾਰ ਦੇ ਦਰਦ ਨੂੰ ਮਹਿਸੂਸ ਕਰ ਰਹੇ ਹਨ। ਆਸਟ੍ਰੇਲੀਆ ਲਈ ਖੇਡਣਾ ਉਨ੍ਹਾਂ ਲਈ ਬਹੁਤ ਮਾਇਨੇ ਰੱਖਦਾ ਹੈ। ਮੇਰਾ ਮੰਨਣਾ ਹੈ ਕਿ ਇਨ੍ਹਾਂ ਖਿਡਾਰੀਆਂ ਵਿੱਚ ਅਜੇ ਵੀ ਕਾਫ਼ੀ ਕ੍ਰਿਕਟ ਬਾਕੀ ਹੈ।" ਉਨ੍ਹਾਂ ਅਨੁਸਾਰ, ਹਾਰ ਤੋਂ ਬਾਅਦ ਬਦਲਾਅ ਦੀ ਮੰਗ ਕਰਨਾ ਸਭ ਤੋਂ ਆਸਾਨ ਵਿਕਲਪ ਹੁੰਦਾ ਹੈ।
ਬੈਡਮਿੰਟਨ ਹੁਣ ਸ਼ਤਰੰਜ ਦੀ ਖੇਡ ਵਾਂਗ ਬਣ ਗਿਆ ਹੈ: ਕਿਰਸਟੀ ਗਿਲਮੋਰ
NEXT STORY