ਮੈਲਬੋਰਨ- ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਭਾਰਤ ਦੇ ਮਹਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਖਿਲਾਫ ਸੰਘਰਸ਼ ਕਰਨ ਵਾਲੇ ਨਾਥਨ ਮੈਕਸਵੀਨੀ ਲਈ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਵਾਪਸੀ ਕਰ ਸਕਦੇ ਹਨ। ਮੈਕਸਵੀਨੀ ਨੂੰ ਤਿੰਨ ਟੈਸਟਾਂ ਦੀਆਂ ਛੇ ਪਾਰੀਆਂ ਵਿੱਚ ਚਾਰ ਵਾਰ ਬੁਮਰਾਹ ਨੇ ਆਊਟ ਕੀਤਾ। ਆਸਟਰੇਲੀਆ ਦੇ ਚੋਣਕਾਰਾਂ ਨੇ ਮੈਲਬੋਰਨ ਅਤੇ ਸਿਡਨੀ ਟੈਸਟ ਲਈ ਉਸ ਦੀ ਜਗ੍ਹਾ ਨੌਜਵਾਨ ਬੱਲੇਬਾਜ਼ ਸੈਮ ਕੋਂਸਟਾਸ ਨੂੰ ਚੁਣਿਆ ਹੈ।
ਵਾਨ ਨੇ 'ਫਾਕਸ ਸਪੋਰਟਸ' ਨੂੰ ਕਿਹਾ, ''ਮੈਕਸਵੀਨੀ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੋਈ ਖਿਡਾਰੀ ਹੈ ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕੀਤਾ ਹੋਵੇ। ਪਿਛਲੇ 10 ਸਾਲਾਂ ਵਿੱਚ ਮੈਂ ਜਿੰਨੇ ਵੀ ਖਿਡਾਰੀਆਂ ਨੂੰ ਟੈਸਟ ਕ੍ਰਿਕਟ ਵਿੱਚ ਆਉਂਦੇ ਦੇਖਿਆ ਹੈ, ਉਨ੍ਹਾਂ ਵਿੱਚੋਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਇਸ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕੀਤਾ ਹੈ।'' ਮੈਕਸਵੀਨੀ ਨੇ ਪਰਥ ਵਿੱਚ ਬਾਰਡਰ ਗਾਵਸਕਰ ਟਰਾਫੀ ਦੇ ਸ਼ੁਰੂਆਤੀ ਟੈਸਟ ਵਿੱਚ ਆਪਣਾ ਡੈਬਿਊ ਕੀਤਾ ਸੀ। ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਟੀਮ 'ਚ ਸ਼ਾਮਲ ਹੋਏ ਇਸ 25 ਸਾਲਾ ਖਿਡਾਰੀ ਨੇ ਛੇ ਪਾਰੀਆਂ 'ਚ 10, ਜ਼ੀਰੋ, 39, ਨਾਬਾਦ 10, ਨੌਂ ਅਤੇ ਚਾਰ ਦੌੜਾਂ ਬਣਾਈਆਂ।
ਵਾਨ ਨੇ ਕਿਹਾ, ''ਉਨ੍ਹਾਂ ਹਾਲਾਤਾਂ 'ਚ ਉਨ੍ਹਾਂ ਨੂੰ ਬੁਮਰਾਹ ਦਾ ਸਾਹਮਣਾ ਕਰਨਾ ਪਿਆ। ਪਰਥ ਟੈਸਟ 'ਚ ਗੇਂਦ ਕਾਫੀ ਸਵਿੰਗ ਹੋ ਰਹੀ ਸੀ। ਐਡੀਲੇਡ ਅਤੇ ਫਿਰ ਬ੍ਰਿਸਬੇਨ ਵਿੱਚ ਦੂਜੇ ਟੈਸਟ ਵਿੱਚ ਵੀ ਗੁਲਾਬੀ ਗੇਂਦ ਨੇ ਬੱਲੇਬਾਜ਼ੀ ਲਈ ਹਾਲਾਤ ਨੂੰ ਮੁਸ਼ਕਲ ਬਣਾ ਦਿੱਤਾ ਸੀ। ਲੜੀ ਵਿੱਚ ਹੁਣ ਤੱਕ ਦੇ ਸੰਘਰਸ਼ ਦੇ ਬਾਵਜੂਦ, ਵਾਨ ਨੂੰ ਉਮੀਦ ਸੀ ਕਿ ਮੈਕਸਵੀਨੀ ਨੂੰ ਮੈਲਬੌਰਨ ਵਿੱਚ ਬਾਕਸਿੰਗ ਡੇ ਟੈਸਟ ਲਈ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ।
ਖੋ-ਖੋ ਵਿਸ਼ਵ ਕੱਪ ਲਈ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਮੁਫ਼ਤ ਐਂਟਰੀ ਮਿਲੇਗੀ
NEXT STORY