ਪੈਰਿਸ (ਵਾਰਤਾ) : ਰੂਸ ਦੇ ਦੂਜਾ ਦਰਜਾ ਪ੍ਰਾਪਤ ਡੇਨਿਲ ਮੇਦਵੇਦੇਵ ਅਤੇ ਰਿਕਾਰਡ 24ਵੇਂ ਗ੍ਰੈਂਡ ਸਲੇਮ ਖ਼ਿਤਾਬ ਦੀ ਭਾਲ ਵਿਚ ਲੱਗੀ 7ਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਸੇਰੇਨਾ ਵਿਲੀਅਮਸਨ ਨੇ ਮੰਗਲਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਦੂਜੇ ਗ੍ਰੈਂਡ ਸਲੇਮ ਫਰੈਂਚ ਓਪਨ ਦੇ ਤੀਜੇ ਗੇੜ ਵਿਚ ਜਗ੍ਹਾ ਬਣਾ ਲਈ। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਮੇਦਵੇਦੇਵ ਨੇ ਅਮਰੀਕਾ ਦੇ ਟੋਮੀ ਪਾਲ ਖ਼ਿਲਾਫ਼ ਪਹਿਲਾ ਸੈਟ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 2 ਘੰਟੇ 13 ਮਿੰਟ ਵਿਚ ਇਹ ਮੁਕਾਬਲਾ 3-6, 6-1, 6-4, 6-3, ਨਾਲ ਜਿੱਤ ਕੇ ਤੀਜੇ ਗੇੜ ਵਿਚ ਪ੍ਰਵੇਸ਼ ਕਰ ਲਿਆ।
ਇਸ ਦੌਰਾਨ ਮਹਿਲਾ ਵਰਗ ਵਿਚ 7ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਸੇਰੇਨਾ ਨੇ ਰੋਮਾਨੀਆ ਦੀ ਮਹਿਲਾ ਬੁਜਰਨੇਸਕੂ ਨੂੰ 2 ਘੰਟੇ 3 ਮਿੰਟ ਵਿਚ 6-3, 5-7, 6-1 ਨਾਲ ਹਰਾਇਆ। ਔਰਤਾਂ ਵਿਚ ਤੀਜਾ ਦਰਜਾ ਪ੍ਰਾਪਤ ਬੇਲਾਰੂਸ ਦੀ ਅਰਾਨਿਆ ਸਬਾਲੇਂਕਾ ਨੇ ਹਮਵਤਨ ਖਿਡਾਰੀ ਏਲਿਆਕਸਾਂਦਰਾ ਸਾਸਨੋਵਿਚ ਨੂੰ ਇਕ ਘੰਟੇ 29 ਮਿੰਟ ਵਿਚ 7-5, 6-3 ਨਾਲ ਹਰਾ ਕੇ ਤੀਜੇ ਗੇੜ ਵਿਚ ਸਥਾਨ ਬਣਾਇਆ। ਪੁਰਸ਼ਾਂ ਵਿਚ 12ਵਾਂ ਦਰਜਾ ਪ੍ਰਾਪਤ ਸਪੇਨ ਦੇ ਪਾਬਲੋ ਕਾਰੇਨੋ ਬੂਸਤਾ ਨੇ ਮੇਜਬਾਨ ਫਰਾਂਸ ਦੇ ਈ ਕੁਆਕਾਕੋਡ ਨੂੰ 2 ਘੰਟੇ 28 ਮਿੰਟ ਵਿਚ 4 ਸੈਟਾਂ ਤੱਕ ਚੱਲੇ ਮੁਕਾਬਲੇ ਵਿਚ 2-6, 6-3, 6-4, 6-4 ਨਾਲ ਹਰਾ ਕੇ ਤੀਜੇ ਗੇੜ ’ਚ ਸਥਾਨ ਬਣਾਇਆ।
ਸਾਨੀਆ ਦੇ ਬੇਟੇ ਤੇ ਭੈਣ ਨੂੰ ਮਿਲਿਆ ਬ੍ਰਿਟੇਨ ਦਾ ਵੀਜ਼ਾ, ਰਿਜਿਜੂ ਤੇ ਹੋਰਨਾਂ ਦਾ ਕੀਤਾ ਧੰਨਵਾਦ ਕੀਤਾ
NEXT STORY