ਨਵੀਂ ਦਿੱਲੀ (ਨਿਕਲੇਸ਼ ਜੈਨ)– ਮੇਲਟਵਾਟਰ ਸ਼ਤਰੰਜ ਚੈਂਪੀਅਨ ਚੈੱਸ ਟੂਰ ਲਈ ਇੰਡੀਅਨ ਕੁਆਲੀਫਾਇਰ ਸ਼ਤਰੰਜ ਤੋਂ ਦੋ ਖਿਡਾਰੀਆਂ ਦੀ ਚੋਣ ਹੁਣ ਤੈਅ ਹੋ ਗਈ ਹੈ। ਫਾਈਨਲ ਮੁਕਾਬਲੇ ਵਿਚ ਪਹੁੰਚਣ ਦੇ ਨਾਲ ਹੀ ਅਧਿਬਨ ਭਾਸਕਰਨ ਤੇ ਅਰਜੁਨ ਐਰਗਾਸੀ ਨੇ ਇਹ ਉਪਲੱਬਧੀ ਹਾਸਲ ਕਰ ਲਈ ਹੈ। ਵਿਸ਼ਵਨਾਥਨ ਆਨੰਦ ਦੀ ਗੈਰ-ਹਾਜ਼ਰੀ ਵਿਚ ਵਿਦਿਤ ਗੁਜਰਾਤੀ ਤੇ ਪੇਂਟਾਲਾ ਹਰਿਕ੍ਰਿਸ਼ਣਾ ਦਾ ਨਾਂ ਪਹਿਲਾਂ ਤੋਂ ਹੀ ਤੈਅ ਹੈ ਅਤੇ ਇਸ ਤਰ੍ਹਾਂ ਹੁਣ ਆਗਾਮੀ ਮੇਲਟਵਾਟਰ ਟੂਰਨਾਮੈਂਟ ਵਿਚ ਭਾਰਤ ਦੇ ਇਹ ਚਾਰੇ ਖਿਡਾਰੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸਮੇਤ ਦੁਨੀਆ ਭਰ ਦੇ ਧਾਕੜ ਖਿਡਾਰੀਆਂ ਨਾਲ ਖੇਡਦੇ ਨਜ਼ਰ ਆਉਣਗੇ।
ਇਹ ਖ਼ਬਰ ਪੜ੍ਹੋ- ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ
ਅੱਜ ਖੇਡੇ ਗਏ ਸੈਮੀਫਾਈਨਲ ਮੁਕਾਬਲਿਆਂ ਵਿਚ ਟਾਪ ਸੀਡ ਅਧਿਭਨ ਭਾਸਕਰਨ ਨੇ ਮੌਜੂਦਾ ਰਾਸ਼ਟਰੀ ਚੈਂਪੀਅਨ ਅਰਵਿੰਦ ਚਿਦਾਂਬਰਮ ਨੂੰ 2.5-1.5 ਨਾਲ ਹਰਾ ਦਿੱਤਾ। ਦੋਵਾਂ ਵਿਚਾਲੇ ਪਹਿਲੇ ਤਿੰਨ ਰੈਪਿਡ ਮੁਕਾਬਲੇ ਡਰਾਅ ਰਹੇ ਤੇ ਸਕੋਰ 1.5-1.5 ਸੀ, ਅਜਿਹੇ ਵਿਚ ਆਖਰੀ ਰੈਪਿਡ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡ ਰਹੇ ਅਧਿਬਨ ਨੇ 37 ਚਾਲਾਂ ਵਿਚ ਜਿੱਤ ਦਰਜ ਕਰਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਇਹ ਖ਼ਬਰ ਪੜ੍ਹੋ- IPL ਇਲੈਵਨ ’ਚ ਵਿਰਾਟ, ਰੋਹਿਤ ਤੇ ਧੋਨੀ ਨੂੰ ਨਹੀਂ ਮਿਲੀ ਜਗ੍ਹਾ
ਦੂਜੇ ਸੈਮੀਫਾਈਨਲ ਵਿਚ ਜ਼ੋਰਦਾਰ ਸੰਘਰਸ਼ ਵਿਚਾਲੇ ਨੌਜਵਾਨ ਗ੍ਰੈਂਡ ਮਾਸਟਰ 14 ਸਾਲਾ ਡੀ. ਗੁਕੇਸ਼ ਨੂੰ 17 ਸਾਲਾ ਗ੍ਰੈਂਡ ਮਾਸਟਰ ਅਰਜੁਨ ਐਗਾਸੀ ਨੇ 3-1 ਨਾਲ ਹਰਾ ਦਿੱਤਾ। ਵੱਡੀ ਗੱਲ ਇਹ ਰਹੀ ਕਿ 0-1 ਨਾਲ ਪਿਛੜਨ ਤੋਂ ਬਾਅਦ ਅਰਜੁਨ ਨੇ ਵਾਪਸੀ ਕਰਦੇ ਹੋਏ ਇਹ ਜਿੱਤ ਹਾਸਲ ਕੀਤੀ ਤੇ ਉਹ ਹੁਣ ਪ੍ਰਗਿਆਨੰਦਾ ਤੋਂ ਬਾਅਦ ਦੂਜਾ ਅਜਿਹਾ ਖਿਡਾਰੀ ਬਣੇਗਾ, ਜਿਹੜਾ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਨਾਲ ਇਕ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗਾ। ਹਾਲਾਂਕਿ ਕੱਲ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਰਹਿਣਗੀਆਂ ਕਿ ਕੌਣ ਇੰਡੀਅਨ ਕੁਆਲੀਫਾਇਰ ਦਾ ਖਿਤਾਬ ਆਪਣੇ ਨਾਂ ਕਰੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਾਮਰਾਨ ਨੇ ਆਪਣੇ ਭਰਾ ’ਤੇ ਲੱਗੇ ਜੁਰਮਾਨੇ ਨੂੰ ਭਰਨ ਦੀ ਕੀਤੀ ਪੇਸ਼ਕਸ਼
NEXT STORY