ਮੈਡ੍ਰਿਡ— ਸਟਾਰ ਫੁੱਟਬਾਲਰ ਲਿਓਨਿਲ ਮੇਸੀ ਦੇ ਪੈਨਲਟੀ ਤੋਂ ਖੁੰਝਣ 'ਤੇ ਬਾਰਸੀਲੋਨਾ ਦੀ 29 ਮੈਚਾਂ ਤੋਂ ਚੱਲੀ ਆ ਰਹੀ ਜੇਤੂ ਲੈਅ ਟੁੱਟ ਗਈ ਤੇ ਟੀਮ ਇਕ ਗੋਲ ਦੇ ਫਰਕ ਨਾਲ ਕੋਪਾ ਡੇਲ ਰੇ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਐਸਪੈਨਿਯੋਲ ਤੋਂ 0-1 ਨਾਲ ਮੈਚ ਹਾਰ ਗਈ।
ਮੇਸੀ ਨੂੰ 62ਵੇਂ ਮਿੰਟ ਵਿਚ ਗੋਲ ਦਾ ਮੌਕਾ ਮਿਲਿਆ ਸੀ, ਜਿਹੜਾ ਬਾਰਸੀਲੋਨਾ ਦੀ ਹਾਰ ਟਾਲ ਸਕਦਾ ਸੀ ਪਰ ਗੋਲਕੀਪਰ ਡਿਆਗੋ ਲੋਪੇਜ ਨੇ ਉਸਦੇ ਸ਼ਾਟ ਦਾ ਬਚਾਅ ਕਰ ਲਿਆ। ਵਿਰੋਧੀ ਟੀਮ ਲਈ ਨੌਜਵਾਨ ਖਿਡਾਰੀ ਆਸਕਰ ਮੇਲੇਂਡੋ ਨੇ 88ਵੇਂ ਮਿੰਟ ਵਿਚ ਜੇਤੂ ਗੋਲ ਕੀਤਾ, ਜਿਹੜਾ ਉਸਦੇ ਪੇਸ਼ੇਵਰ ਕਰੀਅਰ ਦਾ ਪਹਿਲਾ ਗੋਲ ਵੀ ਹੈ।
ਬਾਰਸੀਲੋਨਾ ਨੇ 16 ਅਗਸਤ ਨੂੰ ਸਪੈਨਿਸ਼ ਸੁਪਰ ਕੱਪ ਦੇ ਦੂਜੇ ਗੇੜ ਵਿਚ ਰੀਅਲ ਮੈਡ੍ਰਿਡ ਤੋਂ ਮਿਲੀ 0-2 ਦੀ ਹਾਰ ਤੋਂ ਬਾਅਦ ਕੋਈ ਮੈਚ ਆਯੋਜਿਤ ਨਹੀਂ ਕੀਤਾ ਹੈ। ਉਸ ਨੇ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਆਪਣੇ ਆਖਰੀ 29 ਮੈਚਾਂ ਵਿਚੋਂ 23 ਜਿੱਤੇ ਹਨ।
AIFF ਦੀ ਭ੍ਰਿਸ਼ਟਾਚਾਰ 'ਤੇ ਜ਼ੀਰੋ ਟੋਲਰੈਂਸ ਨੀਤੀ
NEXT STORY