ਮੈਡ੍ਰਿਡ– ਲਿਓਨਿਲ ਮੇਸੀ ਦੀ ਚੁੱਪੀ ਨੂੰ ਜਿੰਨਾ ਵੱਧ ਸਮਾਂ ਲੰਘਦਾ ਜਾ ਰਿਹਾ ਹੈ, ਬਾਰਸੀਲੋਨਾ ਵਿਚ ਉਸਦੇ ਭਵਿੱਖ ਨੂੰ ਲੈ ਕੇ ਅਟਕਲਬਾਜ਼ੀਆਂ ਦਾ ਬਾਜ਼ਾਰ ਵੀ ਓਨਾ ਹੀ ਗਰਮਾਉਂਦਾ ਜਾ ਰਿਹਾ ਹੈ। ਬਾਰਸੀਲੋਨਾ ਦੀ ਪਿਛਲੇ ਹਫਤੇ ਚੈਂਪੀਅਨਸ ਲੀਗ ਕੁਆਰਟਰ ਫਾਈਨਲ ਵਿਚ ਬਾਇਰਨ ਮਿਊਨਿਖ ਹੱਥੋਂ 8-2 ਦੀ ਹਾਰ ਤੋਂ ਬਾਅਦ ਮੇਸੀ ਨੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਹੈ, ਜਿਸ ਨਾਲ ਉਸਦੇ ਇਸ ਮਸ਼ਹੂਰ ਫੁੱਟਬਾਲ ਕਲੱਬ ਦੇ ਨਾਲ ਬਣੇ ਰਹਿਣ ਨੂੰ ਲੈ ਕੇ ਸ਼ੱਕ ਦੀ ਸਥਿਤੀ ਪੈਦਾ ਹੋ ਗਈ ਹੈ। ਉਸ ਨੇ ਇਸ ਸੈਸ਼ਨ ਵਿਚ ਪਹਿਲਾਂ ਆਪਣਾ ਅਸਬਰ ਜਤਾਇਆ ਸੀ ਤੇ ਲਿਸਬਨ ਵਿਚ ਸ਼ਰਮਨਾਕ ਹਾਰ ਤੋਂ ਬਾਅਦ ਸਥਿਤੀਆਂ ਹੋਰ ਬਿਗੜ ਗਈਆਂ ਹਨ। ਮੇਸੀ ਪਿਛਲੇ ਲਗਭਗ 2 ਦਹਾਕਿਆਂ ਤੋਂ ਕੈਲਟਨ ਸਥਿਤ ਇਸ ਕਲੱਬ ਨਾਲ ਜੁੜਿਆ ਹੋਇਆ ਹੈ। ਉਸਦਾ ਬਾਰਸੀਲੋਨਾ ਨਾਲ ਕਰਾਰ 2020-21 ਸੈਸ਼ਨ ਦੇ ਆਖਿਰ ਤਕ ਹੈ। ਮੇਸੀ ਦੇ ਭਵਿੱਖ ਨੂੰ ਲੈ ਕੇ ਪਹਿਲਾਂ ਤੋਂ ਹੀ ਅਟਕਲਬਾਜ਼ੀਆਂ ਲਾਈਆਂ ਜਾ ਰਹੀਆਂ ਸਨ ਤੇ ਬਾਇਰਨ ਵਿਰੁੱਧ ਖਰਾਬ ਪ੍ਰਦਰਸ਼ਨ ਨਾਲ ਇਸ ਨੂੰ ਹੋਰ ਮਜ਼ਬੂਤੀ ਮਿਲੀ ਹੈ। ਇਹ ਸ਼ੱਕ ਤਦ ਹੋਰ ਡੂੰਘਾ ਹੋ ਗਿਆ ਜਦੋਂ ਕੈਟਲਨ ਰੇਡੀਓ ਸਟੇਸ਼ਨ ਆਰ. ਸੀ. ਏ.-1 ਨੇ ਦਾਅਵਾ ਕੀਤਾ ਕਿ ਅਰਜਨਟੀਨਾ ਦੇ ਇਸ ਧਾਕੜ ਨੇ ਬਾਰਸੀਲੋਨਾ ਦੇ ਨਵੇਂ ਕੋਚ ਰੋਨਾਲਡ ਕੋਮੈਨ ਨਾਲ ਮਿਲ ਕੇ ਕਿਹਾ ਹੈ ਕਿ ਉਹ ਖੁਦ ਨੂੰ ਕਲੱਬ ਵਿਚ 'ਅੰਦਰ ਦੀ ਬਜਾਏ ਬਾਹਰ' ਜ਼ਿਆਦਾ ਦੇਖ ਰਹੇ ਹਨ। ਰਿਪੋਰਟਾਂ ਅਨੁਸਾਰ ਮੇਸੀ ਨੇ ਕੋਮੈਨ ਨਾਲ ਕਿਹਾ ਕਿ ਕਲੱਬ ਦੇ ਨਾਲ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ ਤੇ ਉਹ ਬਾਰਸੀਲੋਨਾ ਦੀ ਮੌਜੂਦਾ ਸਥਿਤੀ ਤੋਂ ਖੁਸ਼ ਨਹੀਂ ਹਨ।
ਇਹ IPL ਸਾਡੇ ਸਾਰਿਆਂ ਲਈ ਵੱਖਰਾ ਤਜਰਬਾ ਹੋਵੇਗਾ : ਰਹਾਨੇ
NEXT STORY