ਮੁੰਬਈ– ਦਿੱਲੀ ਕੈਪੀਟਲਸ ਦੇ ਸਟਾਰ ਬੱਲੇਬਾਜ਼ ਅਜਿੰਕਯਾ ਰਹਾਨੇ ਦਾ ਕਹਿਣਾ ਹੈ ਕਿ ਇਸ ਸਾਲ ਦਾ ਆਈ. ਪੀ. ਐੱਲ. ਸਾਡੇ ਸਾਰਿਆਂ ਲਈ ਇਕ ਵੱਖਰਾ ਤਜਰਬਾ ਹੋਵੇਗਾ। ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ ਹੋਵੇਗਾ। ਇਸ ਦੇ ਲਈ ਦਿੱਲੀ ਦੀ ਟੀਮ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਿਚ ਵੀਰਵਾਰ ਨੂੰ ਯੂ. ਏ. ਈ. ਜਾਣ ਲਈ ਮੁੰਬਈ ਪਹੁੰਚੀ। ਕੋਰੋਨਾ ਵਾਇਰਸ ਦੇ ਕਾਰਣ ਆਈ. ਪੀ. ਐੱਲ. ਫ੍ਰੈਂਚਾਈਜ਼ੀ ਨੂੰ ਸੁਰੱਖਿਆ ਦੇ ਮੱਦੇਨਜ਼ਰ ਪ੍ਰੋਟੋਕਾਲ ਦੀ ਪਾਲਣਾ ਕਰਨੀ ਪਵੇਗੀ।
ਆਈ. ਪੀ. ਐੱਲ. ਦਾ ਆਯੋਜਨ ਜੈਵਿਕ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਕੀਤਾ ਜਾਵੇਗਾ, ਜਿਸ ਦੇ ਲਈ ਬੀ. ਸੀ. ਸੀ. ਆਈ. ਨੇ ਸਾਰੀਆਂ ਫ੍ਰੈਂਚਾਈਜ਼ੀ ਟੀਮਾਂ ਲਈ ਮਿਆਰੀ ਓਪਰੇਟਿੰਗ ਪ੍ਰਕਿਰਿਆ (ਐੱਸ. ਓ. ਪੀ.) ਜਾਰੀ ਕੀਤੀ ਹੈ। ਪਹਿਲੀ ਵਾਰ ਦਿੱਲੀ ਟੀਮ ਲਈ ਖੇਡਣ ਜਾ ਰਹੇ ਰਹਾਨੇ ਨੇ ਕਿਹਾ,''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਮਾਂ ਸਾਡੇ ਸਾਰਿਆਂ ਲਈ ਚੁਣੌਤੀਪੂਰਣ ਹੋਵੇਗਾ ਪਰ ਸਾਰਿਆਂ ਦੀ ਤਰ੍ਹਾਂ ਮੈਂ ਵੀ ਪਿਛਲੇ ਕੁਝ ਮਹੀਨਿਆਂ ਵਿਚ ਆਪਣੀ ਸਰੀਰਕ ਤੇ ਮਾਨਸਿਕ ਸਿਹਤ 'ਤੇ ਧਿਆਨ ਦਿੱਤਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ।'' ਉਸ ਨੇ ਕਿਹਾ,''ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰਨ ਨਾਲ ਮੇਰੇ ਵਿਚ ਹਾਂ-ਪੱਖੀ ਰਵੱਈਆ ਆਇਆ ਹੈ। ਸਾਨੂੰ ਸਾਰਿਆਂ ਨੂੰ ਇਹ ਤੈਅ ਕਰਨਾ ਪਵੇਗਾ ਕਿ ਅਸੀਂ ਮੈਦਾਨ 'ਤੇ ਰਹਿਣ ਦੌਰਾਨ ਹਾਂ-ਪੱਖੀ ਰਹੀਏ।''
ਰੋਹਿਤ ਸਮੇਤ 5 ਦਾ ਖੇਲ ਰਤਨ ਪੱਕਾ, ਸਾਕਸ਼ੀ-ਮੀਰਾਬਾਈ ਨੂੰ ਅਰਜੁਨ ਪੁਰਸਕਾਰ ਨਹੀਂ
NEXT STORY