ਬਾਰਸੀਲੋਨਾ– ਲਿਓਨਿਲ ਮੇਸੀ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਆਪਣੇ ਰਿਕਾਰਡ 505ਵੇਂ ਮੈਚ ਵਿਚ ਦੋ ਗੋਲ ਕੀਤੇ, ਜਿਸ ਨਾਲ ਬਾਰਸੀਲੋਨਾ ਨੇ ਅਲਾਵੇਸ ’ਤੇ 5-1 ਨਾਲ ਵੱਡੀ ਜਿੱਤ ਦਰਜ ਕੀਤੀ।
ਮੇਸੀ ਨੇ ਬਾਰਸੀਲੋਨਾ ਵਲੋਂ ਲੀਗ ਵਿਚ ਸਭ ਤੋਂ ਵੱਧ ਮੈਚ ਖੇਡਣ ਦੇ ਝਾਵੀ ਹਰਨਾਡੇਜ ਦੇ ਰਿਕਾਰਡ ਦੀ ਬਰਾਬਰੀ ਕੀਤੀ ਤੇ ਇਸ ਮੈਚ ਨੂੰ ਯਾਦਗਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ ਸਟਾਰ ਸਟ੍ਰਾਈਕਰ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ਤੇ ਫਿਰ 75ਵੇਂ ਮਿੰਟ ਵਿਚ ਗੋਲ ਕੀਤੇ। ਉਸ ਤੋਂ ਇਲਾਵਾ ਫਰਾਂਸਿਸਕੋ ਟ੍ਰਿਨਕਾਓ ਨੇ ਵੀ ਦੋ ਗੋਲ ਕੀਤੇ ਜਦਕਿ ਜੂਨੀਅਰ ਫਿਰਪੋ ਨੇ ਟੀਮ ਵਲੋਂ ਆਖਰੀ ਗੋਲ ਕੀਤਾ। ਬਾਰਸੀਲੋਨਾ ਦੇ 22 ਮੈਚਾਂ ਵਿਚੋਂ 46 ਅੰਕ ਹੋ ਗਏ ਹਨ ਤੇ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਦੀ ਬਰਾਬਰੀ ’ਤੇ ਪਹੁੰਚ ਗਿਆ ਪਰ ਗੋਲ ਫਰਕ ਨਾਲ ਉਸ ਤੋਂ ਅੱਗੇ ਦੂਜੇ ਸਥਾਨ ’ਤੇ ਹੈ। ਐਟਲੇਟਿਕੋ ਮੈਡ੍ਰਿਡ ਨੇ ਗ੍ਰੇਨਾਡਾ ’ਤੇ 2-1 ਨਾਲ ਜਿੱਤ ਦਰਜ ਕਰਕੇ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਐਟਲੇਟਿਕੋ ਦੇ 21 ਮੈਚਾਂ ਵਿਚੋਂ 54 ਅੰਕ ਹਨ। ਉਸ ਵਲੋਂ ਮਾਰਕਸ ਲੋਰੇਂਟ ਤੇ ਏਂਜੇਲ ਕੋਰੀਆ ਨੇ ਗੋਲ ਕੀਤਾ। ਹੋਰਨਾਂ ਮੈਚਾਂ ਵਿਚ ਸੇਵਿਲਾ ਨੇ ਹੁਏਸਕਾ ਨੂੰ 1-0 ਨਾਲ ਹਰਾਇਆ ਜਦਕਿ ਇਬਾਰ ਤੇ ਵਲਾਡੋਲਿਡ ਦਾ ਮੈਚ 1-1 ਨਾਲ ਡਰਾਅ ਰਿਹਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜਹਾਜ਼ ਤੋਂ ਲਈ ਗਈ ਚੋਪਾਕ ਮੈਦਾਨ ਦੀ ਤਸਵੀਰ ਪੀ.ਐੱਮ. ਮੋਦੀ ਨੇ ਕੀਤੀ ਟਵਿਟਰ ’ਤੇ ਸਾਂਝੀ
NEXT STORY